ਡੇਰਾ ਸਰਸਾ ਪ੍ਰੇਮੀਆਂ ਨੇ ਛਾਂਦਾਰ ਅਤੇ ਫਲਦਾਰ ਬੂਟੇ ਲਾਏ
ਡੇਰਾ ਸਰਸਾ ਪ੍ਰੇਮੀਆਂ ਨੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ
Publish Date: Tue, 18 Aug 2026 07:41 PM (IST)
Updated Date: Wed, 19 Aug 2026 04:03 AM (IST)
ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਡੇਰਾ ਸਰਸਾ ਪ੍ਰੇਮੀਆ ਨੇ ਕਸਬਾ ਹਠੂਰ ਦੀ ਮੁੱਖ ਫਿਰਨੀ, ਸਕੂਲ ਦੀ ਗਰਾਊਡ ’ਚ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ। ਬੂਟੇ ਲਗਾਉਣ ਦਾ ਉਦਘਾਟਨ ਪੁਲਿਸ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨੇ ਕੀਤਾ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਥਾਣਾ ਮੁਖੀ ਗੁਰਸੇਵਕ ਸਿੰਘ ਕਿਹਾ ਕਿ ਅੱਜ ਜੋ ਦਿਨੋ ਦਿਨ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ, ਇਹ ਸਭ ਦਰੱਖਤਾ ਦੀ ਕਮੀ ਦਾ ਸਿੱਟਾ ਹੈ। ਉਨ੍ਹਾ ਕਿਹਾ ਕਿ ਦਰੱਖਤ ਸਾਨੂੰ ਜਿਥੇ ਛਾਂ ਦਿੰਦੇ ਹਨ, ਉਥੇ ਇਹ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੀ ਵੱਡਾ ਯੋਗਦਾਨ ਪਾ ਰਹੇ ਹਨ। ਇਸ ਕਰ ਕੇ ਹਰ ਵਿਆਕਤੀ ਦਾ ਮੁੱਢਲਾ ਫਰਜ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਵੇ। ਇਸ ਮੌਕੇ ਡੇਰਾ ਸਰਸਾ ਪ੍ਰੇਮੀਆ ਨੇ ਥਾਣਾ ਮੁਖੀ ਗੁਰਸੇਵਕ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਆਮ-ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਭਾਈ ਤਰਸੇਮ ਸਿੰਘ ਖਾਲਸਾ, ਸਿੱਖਿਆ ਕ੍ਰਾਂਤੀ ਬਲਾਕ ਪ੍ਰਧਾਨ ਸੁਖਚੈਨ ਸਿੰਘ ਹਠੂਰ, ਯੂਥ ਵਿੰਗ ਦੇ ਬਲਾਕ ਕੋਆਰਡੀਨੇਟਰ ਬਲਵਿੰਦਰ ਸਿੰਘ, ਬਲਵੀਰ ਸਿੰਘ, ਦਰਬਾਰਾ ਸਿੰਘ, ਹਰਜਿੰਦਰ ਸਿੰਘ ਹਠੂਰ, ਬਿੱਟੂ ਹਠੂਰ, ਕਰਮਜੀਤ ਸਿੰਘ ਕਰਮਾ, ਜਸਵੰਤ ਸਿੰਘ, ਪਰਮਿੰਦਰ ਸਿੰਘ ਹਾਜ਼ਰ ਸਨ।