- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
’ਮੈਂ ਨੱਚਣਾ ਸ਼ਾਮ ਦੇ ਨਾਲ’ ਸੁਣਾਕੇ ਸ਼ਰਧਾਲੂਆਂ ਨੂੰ ਕੀਤਾ ਨਿਹਾਲ

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਬਾਬਾ ਬਾਲਕ ਨਾਥ ਮੰਦਰ ਮੰਡੀ ਮੁੱਲਾਂਪੁਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਬਾਲਕ ਨਾਥ ਮੰਦਰ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ। ਸਮਾਗਮ ’ਚ ਪੁੱਜੇ ਗਾਇਕ ਹਰਵਿੰਦਰ ਬਿੱਟੂ ਵੱਲੋਂ ਕ੍ਰਿਸ਼ਨ ਜੀ ਦਾ ਭਜਨ ’ਮੈਂ ਨੱਚਣਾ ਸ਼ਾਮ ਦੇ ਨਾਲ’ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਭਾਜਪਾ ਆਗੂ ਮੇਜਰ ਸਿੰਘ ਦੇਤਵਾਲ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਕੌਂਸਲਰ ਅਮਨ ਮੁੱਲਾਂਪੁਰ, ਆਪ ਆਗੂ ਮੁਕੇਸ਼ ਕੁਮਾਰ ਬਾਂਸਲ ਤੇ ਸਾਬਕਾ ਕੌਂਸਲਰ ਸੰਜੀਵ ਢੰਡ ਨੇ ਸੰਗਤ ਨੂੰ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਦਿਖਾਏ ਸੱਚ ਤੇ ਨੇਕੀ ਦੇ ਮਾਰਗ ’ਤੇ ਚੱਲਣ, ਮਾਤਾ ਪਿਤਾ ਦੀ ਸੇਵਾ ਕਰਨ ਅਤੇ ਸਮਾਜ ਦੀ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਮੰਦਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮਾਗਮ ’ਚ ਪੁੱਜੇ ਵੱਖ- ਵੱਖ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਪੁਜਾਰੀ ਹੁਨਮੰਤ ਲਾਲ, ਪੰਡਿਤ ਹਰੀ ਓਮ ਸ਼ਰਣ ਕਾਲੀ ਮਾਤਾ ਮੰਦਿਰ ਵਾਲੇ, ਪੰਡਿਤ ਵਾਲਮੀਕਿ ਜੀ, ਪ੍ਰਧਾਨ ਕੇਹਰ ਸਿੰਘ, ਜਸਵੀਰ ਸਿੰਘ, ਰਣਬੀਰ ਸਿੰਘ ਕਾਲਾ, ਕੁਲਦੀਪ ਸਿੰਘ, ਅਨਿਲ ਸੇਠੀ, ਪ੍ਰਦੀਪ ਚੇਤਲ, ਹਰਸ਼ਪ੍ਰੀਤ ਸਿੰਘ, ਸੁਰਜੀਤ ਕੁਮਾਰ, ਸੁਸ਼ੀਲ ਬਾਂਸਲ, ਸੰਜੀਵ ਮਲਹੋਤਰਾ, ਰਾਜੀਵ ਮਲਹੋਤਰਾ, ਮਦਨ ਸ਼ਰਮਾ, ਸੁਰੇਸ਼ ਕੁਮਾਰ, ਸਤੀਸ਼ ਕੁਮਾਰ ਕਾਢੁ ਤੇ ਸਰਵਣ ਸਿੰਘ ਆਦਿ ਹਾਜ਼ਰ ਸਨ।