- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਸਤਿਸੰਗ ਸਮਾਗਮ ਕਰਵਾਉਣ ਦਾ ਫ਼ੈਸਲਾ

-ਸਾਬਕਾ ਮੰਤਰੀ ਆਸ਼ੂ ਵੱਲੋਂ ਰਾਜ ਪੱਧਰੀ ਸਤਿਸੰਗ ਸਮਾਗਮ ਦਾ ਕਾਰਡ ਲੋਕ ਅਰਪਣ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵੀਰ ਏਕਲਵਯ ਯੂਥ ਫੈਡਰੇਸ਼ਨ ਵੱਲੋਂ ਪ੍ਰਧਾਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ 25 ਅਕਤੂਬਰ ਨੂੰ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਸਵੇਰੇ 10 ਵਜੇ ਮਨਾਇਆ ਜਾ ਰਿਹਾ ਹੈ। ਸੂਬਾ ਪੱਧਰੀ ਸਤਿਸੰਗ ਸਮਾਗਮ ਦਾ ਕਾਰਡ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸ ਪਾਰਟੀ ਦੇ ਹਲਕਾ ਲੁਧਿਆਣਾ ਦੱਖਣੀ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਅਤੇ ਫ਼ੈਡਰੇਸ਼ਨ ਦੇ ਸਮੂਹ ਆਹੁਦੇਦਾਰਾਂ ਵੱਲੋਂ ਅੱਜ ਰਿਲੀਜ਼ ਕੀਤਾ। ਜਾਣਕਾਰੀ ਦਿੰਦੇ ਹੋਏ ਰਾਹੁਲ ਡੁਲਗਚ ਨੇ ਦੱਸਿਆ ਕਿ ਪ੍ਰਗਟ ਦਿਵਸ ਮੌਕੇ ਸੂਬਾ ਪੱਧਰੀ ਸਤਿਸੰਗ ਸਮਾਗਮ ’ਚ ਵੱਡੀ ਗਿਣਤੀ ਵਿਚ ਪੰਜਾਬ ਹੀਂ ਸਗੋ ਸਮੁੱਚੇ ਦੇਸ਼ ਵਿਚੋਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਆਸ਼ੂ ਦੀ ਅਗਵਾਈ ਵਿਚ ਹੋਵੇਗਾ ਤੇ ਸਮਾਗਮ ਦੌਰਾਨ ਪ੍ਰੀਖਿਆਵਾਂ ’ਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਅਤੇ ਭਗਵਾਨ ਵਾਲਮੀਕਿ ਜੀ ਬਾਰੇ ਚੰਗਾ ਗਿਆਨ ਰੱਖਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਵੀ ਕੀਤਾ ਜਾਵੇਗਾ। ਸਮਾਗਮ ਕਿ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਅਤੇ ਇਸ ਸੰਬੰਧੀ ਕਮੇਟੀਆਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ।
ਸਤਿਸੰਗ ਸਮਾਗਮ ’ਚ ਕੌਮੀ ਗਾਇਕ ਪਵਨ ਦ੍ਰਾਵਿੜ ਅਤੇ ਰਾਕੇਸ਼ ਰਾਹੀ ਵਲੋਂ ਜਿਥੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ, ਉਥੇ ਹੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਆਸ਼ੂ ਨੇ ਦੱਸਿਆ ਕਿ ਭਾਰਤ ਦੇਸ਼ ’ਚ ਵੱਖ-ਵੱਖ ਧਾਰਮਿਕ ਸਮਾਗਮ ਕਰਾਏ ਜਾਂਦੇ ਹਨ ਅਤੇ ਇਹ ਧਾਰਮਿਕ ਸਮਾਗਮ ਵੱਖ-ਵੱਖ ਧਰਮ ਦੇ ਲੋਕਾਂ ਨੂੰ ਏਕਤਾ ਦੀ ਮਾਲਾ ਵਿਚ ਪ੍ਰੋਹ ਦਾ ਕੰਮ ਕਰਦੇ ਹਨ। ਭਗਵਾਨ ਵਾਲਮੀਕਿ ਜੀ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਹਨ ਤੇ ਉਨ੍ਹਾਂ ਦੇ ਪ੍ਰਗਟ ਦਿਵਸ ਮੌਕੇ ਇਹੋ ਜਿਹੇ ਸਤਿਸੰਗ ਸਮਾਗਮਾਂ ਦਾ ਹੋਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ।
ਇਸ ਮੌਕੇ ਕੌਂਸਲਰ ਜਸਵਿੰਦਰ ਵੀਰੂ, ਗੋਤਮ ਸ਼ਰਮਾ, ਰਾਮ ਕੁਮਾਰ ਪਾਰਚਾ, ਜਤਿੰਦਰ ਸੋਦਾਈ, ਸੁਮਿਤ ਚੰਡਾਲਿਆ, ਰਾਜੇਸ ਕੁਮਾਰ, ਨਰਿੰਦਰ ਸੋਨੀ, ਕੁਲਦੀਪ ਬਿਸਤ, ਧਰਮਿੰਦਰ ਬੇਦੀ, ਵਿੱਕੀ ਗਿੱਲ, ਰਾਜ ਕੁਮਾਰ ਹੈਪੀ, ਵਿਕਾਸ ਸੋਦਾਈ, ਅਰੁਣ ਗੋਗਲਾ, ਪੁਨੀਤ ਮਚਲ, ਮਨਦੀਪ ਸੌਦੇ, ਅਕਸ਼ੇ ਕੁਮਾਰ, ਨੀਰਜ ਕੁਮਾਰ, ਅਮਨ ਸੌਦੇ, ਸੰਜੇ ਕੁਮਾਰ ਆਦਿ ਹਾਜ਼ਰ ਸਨ।