- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਮਲ ਡੇਰਾ ਬੇਰ ਕਲਾਂ ਵਿਖੇ ਮਾਤਾ ਸੁਰਜੀਤ ਕੌਰ ਨਮਿਤ ਬਰਸੀ ਸਮਾਗਮ ਕਰਵਾਇਆ

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ
ਮਲੌਦ : ਨਿਰਮਲ ਡੇਰਾ ਪਿੰਡ ਬੇਰ ਕਲਾਂ ਦੇ ਅੱਠਵੇਂ ਮੁੱਖ ਸੇਵਾਦਾਰ ਸੰਤ ਬਾਬਾ ਕਰਤਾਰ ਸਿੰਘ ਦੇ ਪਤਨੀ ਮਾਤਾ ਸੁਰਜੀਤ ਕੌਰ ਦੀ ਗਿਆਰ੍ਹਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਸ਼ੁਰੂ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਏ, ਜਿਨ੍ਹਾਂ ਦੇ ਭੋਗ 5 ਨਵੰਬਰ ਨੂੰ ਪਾਏ ਜਾਣਗੇ, ਜਿਸ ਉਪਰੰਤ ਕਥਾ ਕੀਰਤਨ ਦੀਵਾਨ ਸਜਣਗੇ। ਇਹ ਜਾਣਕਾਰੀ ਦਿੰਦਿਆਂ ਨਿਰਮਲ ਡੇਰਾ ਬੇਰ ਕਲਾਂ ਦੇ ਮੁੱਖੀ ਸੰਤ ਬਾਬਾ ਬੇਅੰਤ ਸਿੰਘ ਅਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਨੇ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਸੰਤ ਮਹਾਪੁਰਸ਼ ਪਹੁੰਚਣਗੇ, ਜੋ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਅਤੇ ਮਾਤਾ ਜੀ ਦੇ ਜੀਵਨ ਸਬੰਧੀ ਵਿਚਾਰ ਸਾਂਝੇ ਕਰਨਗੇ। ਜ਼ਿਕਰਯੋਗ ਹੈ ਕਿ ਮਾਤਾ ਸੁਰਜੀਤ ਕੌਰ ਮਹਾਨ ਸਿੱਖ ਵਿਦਵਾਨ ਸੰਤ ਬਾਬਾ ਹਰਦੇਵ ਸਿੰਘ ਲੂਲੋ ਵਾਲਿਆਂ ਦੇ ਵੱਡੇ ਭੈਣ ਜੀ ਸਨ ਤੇ ਸੰਤ ਬਾਬਾ ਤਰਲੋਚਨ ਸਿੰਘ, ਸੰਤ ਬਾਬਾ ਬੇਅੰਤ ਸਿੰਘ, ਸੰਤ ਬਾਬਾ ਸੁਖਦੇਵ ਸਿੰਘ ਦੇ ਮਾਤਾ ਜੀ ਸਨ। ਉਨ੍ਹਾਂ ਜਿੱਥੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਇੱਕ ਧਰਮ ਪ੍ਰਚਾਰ ਦੀ ਸੇਵਾ ’ਚ ਲਗਾਇਆ ਉੱਥੇ ਆਲੇ-ਦੁਆਲੇ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਧਾਰਮਿਕ ਸਿੱਖਿਆ, ਪਾਠ ਦੀ ਸੰਧਿਆ, ਕੀਰਤਨ ਸਿਖਲਾਈ ਨਾਲ ਧਰਮ ਨਾਲ ਜੋੜਿਆ, ਜੋ ਅੱਜ ਅੱਗੋਂ ਧਰਮ ਪ੍ਰਚਾਰ ਦੀ ਸੇਵਾ ’ਚ ਲੱਗੇ ਹੋਏ ਹਨ। ਸੰਤ ਬੇਰ ਕਲਾਂ ਵਾਲਿਆਂ ਨੇ ਸੰਗਤਾਂ ਨੂੰ 5 ਨਵੰਬਰ ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ ਹੋਣ ਵਾਲੇ ਸੰਤ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।