ਸਹੁਰਿਆਂ ਤੋਂ ਲਿਆਂਦੇ ਗਹਿਣੇ ਵੇਚਣ ਦੇ ਮਾਮਲੇ ’ਚ ਨੂੰਹ ਦੇ ਮਾਪੇ ਕਾਬੂ ਸਹੁਰਿਆਂ ਤੋਂ ਲਿਆਂਦੇ ਗਹਿਣੇ ਵੇਚਣ ਦੇ ਮਾਮਲੇ ’ਚ ਨੂੰਹ ਦੇ ਮਾਪੇ ਕਾਬੂ
Publish Date: Tue, 29 Sep 2026 08:07 PM (IST)
Updated Date: Wed, 30 Sep 2026 04:10 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ: ਨੂੰਹ ਵੱਲੋਂ ਸੁਹਰੇ ਪਰਿਵਾਰ ਦੇ ਗਹਿਣੇ ਆਪਣੇ ਮਾਪਿਆਂ ਨਾਲ ਮਿਲਕੇ ਸੁਨਿਆਰੇ ਨੂੰ ਵੇਚਣ ਦੇ ਮਾਮਲੇ ਵਿੱਚ ਪੁਲਿਸ ਨੇ ਨੂੰਹ ਤੇ ਉਸ ਦੇ ਮਾਂ-ਬਾਪ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਉਪਰੰਤ ਨੂੰਹ ਦੇ ਮਾਂ- ਬਾਪ ਨੂੰ ਕਾਬੂ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਏਐੱਸਆਈ ਗੀਤਇੰਦਰ ਸਿੰਘ ਨੇ ਦੱਸਿਆ ਕਿ ਦਲਜੀਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਪੜਤਾਲ ਉਪਰੰਤ ਪਾਇਆ ਗਿਆ ਕਿ ਉਨ੍ਹਾੀਂ ਦੇ ਪੁੱਤਰ ਹਰਮਨਪ੍ਰੀਤ ਸਿੰਘ ਹਾਲ ਵਾਸੀ ਆਸਟ੍ਰੇਲੀਆ ਦਾ ਵਿਆਹ ਸਾਲ 2025 ’ਚ ਤਰਨਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਰਕਬਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹਰਮਨਪ੍ਰੀਤ ਸਿੰਘ ਖੁਦ ਵਿਦੇਸ਼ ਚਲਾ ਗਿਆ ਅਤੇ ਆਪਣੀ ਪਤਨੀ ਤਰਨਪ੍ਰੀਤ ਕੌਰ ਨੂੰ ਆਪਣੇ ਮਾਤਾ ਪਿਤਾ ਕੋਲ ਛੱਡ ਗਿਆ ਸੀ। ਜਿਸਨੇ ਆਪਣੇ ਬਜ਼ੁਰਗ ਅਤੇ ਬੀਮਾਰ ਸੱਸ ਸਹੁਰੇ ਦਾ ਫਾਇਦਾ ਚੁੱਕਦੇ ਹੋਏ, ਉਹਨਾਂ ਦਾ ਭਰੋਸਾ ਹਾਸਲ ਕਰਨ ਉਪਰੰਤ ਉਹਨਾਂ ਦੇ ਸੋਨੇ ਦੇ ਗਹਿਣੇ ਲੇਡਿਜ ਚੇਨ, ਲੇਡਿਜ ਮੁੰਦਰੀਆਂ, ਚੂੜੀਆਂ ਅਤੇ ਟਾਪਸ ਵੱਖ-2 ਸਮੇਂ ਚੋਰੀ ਕਰ ਲਏ ਅਤੇ ਆਪਣੀ ਮਾਤਾ ਮਨਜੀਤ ਕੌਰ ਅਤੇ ਪਿਤਾ ਸੁਖਦੇਵ ਸਿੰਘ ਨਾਲ ਮਿਲ ਕੇ ਮੰਡੀ ਮੁੱਲਾਂਪੁਰ ਵਿਖੇ ਸੁਨਿਆਰੇ ਦੀ ਦੁਕਾਨ ’ਤੇ ਵੇਚ ਦਿੱਤੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੜਤਾਲ ਉਪਰੰਤ ਤਰਨਪ੍ਰੀਤ ਕੌਰ ਅਤੇ ਪਿਤਾ ਸੁਖਦੇਵ ਸਿੰਘ ਤੇ ਮਾਤਾ ਮਨਜੀਤ ਕੌਰ ਵਾਸੀਆਨ ਰਕਬਾ ਖਿਲਾਫ ਥਾਣਾ ਸੁਧਾਰ ਵਿਖੇ ਮੁਕੱਦਮਾ ਦਰਜ ਕੀਤਾ ਸੀ । ਜਿਹਨਾ ਵਿੱਚੋਂ ਸੁਖਦੇਵ ਸਿੰਘ ਅਤੇ ਮਨਜੀਤ ਕੌਰ (ਦੋਵੇਂ ਪਤੀ ਪਤਨੀ) ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ ਤਰਨਪ੍ਰੀਤ ਕੌਰ ਦੀ ਭਾਲ ਜਾਰੀ ਹੈ।