ਬਾਰ ਐਸੋਸੀਏਸ਼ਨ ਦਾ ਅਹੁਦਾ ਮਿਲਣ ’ਤੇ ਦਰਿਪਣ ਸਾਹਨੀ ਦਾ ਕੀਤਾ ਸਨਮਾਨ ਬਾਰ ਐਸੋਸੀਏਸ਼ਨ ਦਾ ਅਹੁਦਾ ਮਿਲਣ ’ਤੇ ਦਰਿਪਣ ਸਾਹਨੀ ਦਾ ਕੀਤਾ ਸਨਮਾਨ
Publish Date: Sat, 26 Sep 2026 07:22 PM (IST)
Updated Date: Sun, 27 Sep 2026 04:06 AM (IST)
-07 ਜਗਰਾਓਂ ਦੀ ਬਾਰ ਐਸੋਸੀਏਸ਼ਨ ਦੀ ਜੁਆਇੰਟ ਸੈਕਟਰੀ ਬਣਨ ’ਤੇ ਦਰਿਪਣ ਸਾਹਨੀ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਤੇ ਹੋਰ। ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ ਜਗਰਾਓਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ ਰਾਜਿੰਦਰ ਸ਼ਰਮਾ ਨੇ ਦਰਿਪਣ ਸਾਹਨੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ’ਤੇ ਵਧਾਈ ਦਿੰਦਿਆਂ ਕਿਹਾ ਕਿ ਦਰਿਪਣ ਸਾਹਨੀ ਭਾਜਪਾ ਜ਼ਿਲ੍ਹਾ ਲੀਗਲ ਸੈੱਲ ਦੀ ਕੋ-ਕਨਵੀਨਰ ਦੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ ਰਹੀ। ਉਨ੍ਹਾਂ ਕਿਹਾ ਕਿ ਦਰਿਪਣ ਸਾਹਨੀ ਨੂੰ ਬਾਰ ਐਸੋਸੀਏਸ਼ਨ ਵਿਚ ਅਹੁਦਾ ਮਿਲਣਾ ਪਾਰਟੀ ਤੇ ਉਸ ਦੇ ਖ਼ੁਦ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਅਜੀਤ ਸਿੰਘ ਅਖਾੜਾ, ਨਵੀਨ ਜੈਨ, ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ, ਸਰਕਲ ਪ੍ਰਧਾਨ ਨਵਨੀਤ ਗੁਪਤਾ ਤੇ ਟੋਨੀ ਵਰਮਾ, ਗੌਰਵ ਗੁਪਤਾ, ਐੱਮਸੀ ਸਤੀਸ਼ ਪੱਪੂ, ਐਡਵੋਕੇਟ ਵਿਵੇਕ ਭਾਰਦਵਾਜ, ਕ੍ਰਿਸ਼ਨ ਕੁਮਾਰ ਇੰਦੋਰਾ, ਅਨਿਲ ਕੁਮਾਰ ਸੈਂਟੀ ਚੋਪੜਾ, ਲਲਿਤ ਜੈਨ, ਜਤਿੰਦਰ ਅਰੋੜਾ ਮਿੱਠੂ, ਲਾਲ ਚੰਦ ਸੋਨੂੰ, ਪੁਲਕਿਤ ਲੂੰਬਾ, ਰਿੰਕੂ ਅਰੋੜਾ, ਰਾਜਪਾਲ ਜੈਨ, ਗੁਰਤੇਜ ਸਿੰਘ ਗੇਜਾ, ਰਾਕੇਸ਼ ਹੈਪੀ, ਕਪਿਲ ਪਰਜਾਪਤੀ, ਅਨੁਜ ਸ਼ਰਮਾ, ਅਭੀ ਗੋਇਲ, ਕੁਲਦੀਪ ਕੌੜਾ, ਜਨਕ ਰਾਜ, ਪੰਡਤ ਵਿਪਨ ਸ਼ਰਮਾ, ਜਗਦੀਸ਼ ਓਹਰੀ, ਮਾਤਾ ਪ੍ਰਸ਼ਾਦ, ਅਰੁਣ ਗੁਪਤਾ, ਵੈਭਵ ਜੈਨ, ਕਮਲਪ੍ਰੀਤ ਸਾਹਨੀ, ਇਆਨ ਸਾਹਨੀ, ਦਵਿੰਦਰ ਅਰੋੜਾ, ਇੰਦਰਜੀਤ ਸਿੰਘ ਆਦਿ ਭਾਜਪਾ ਵਰਕਰ ਹਾਜ਼ਰ ਸਨ।