ਨਗਰ ਕੀਰਤਨ ਦੇ ਦਰਸ਼ਨ-ਏ-ਦੀਦਾਰ ਲਈ ਨਾਨਕਸਰ ਉਮੜੀ ਸੰਗਤ ਨਾਨਕਸਰ ਨਗਰ ਕੀਰਤਨ ਦੇ ਦਰਸ਼ਨੇ ਦੀਦਾਰ ਨੂੰ ਉਮੜੀ ਸੰਗਤ
Publish Date: Fri, 28 Aug 2026 07:10 PM (IST)
Updated Date: Sat, 29 Aug 2026 04:02 AM (IST)
-01 ਜਗਰਾਓਂ ਦੇ ਗੁਰਦੁਆਰਾ ਨਾਨਕਸਰ ’ਚ ਸਜਾਏ ਗਏ ਨਗਰ ਕੀਰਤਨ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਦਰਸ਼ਨ-ਏ-ਦੀਦਾਰ ਨੂੰ ਸ਼ਰਧਾਲੂਆਂ ਦੇ ਸੁਮੰਦਰ ਨਾਲ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ ਅਤੇ ਸੰਤ ਬਾਬਾ ਗੁਰਜੀਤ ਸਿੰਘ। * ਜੰਗਜੂਆਂ ਨੇ ਗੱਤਕੇ ਦੌਰਾਨ ਸ਼ਸਤਰਾਂ ਦਾ ਬਾਕਮਾਲ ਪ੍ਰਦਰਸ਼ਨ ਕੀਤਾ * ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਸ੍ਰੀ ਸੱਚਖੰਡ ਸਾਹਿਬ ਵਿਖੇ ਨਗਰ ਕੀਰਤਨ ਸਮਾਪਤ ਹੋਇਆ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਸੰਸਾਰ ਪ੍ਰਸਿੱਧ ਗੁਰਦੁਆਰਾ ਨਾਨਕਸਰ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਸਾਲਾਨਾ ਬਰਸੀ ਸਮਾਗਮਾਂ ਦੇ ਅੱਜ ਚੌਥੇ ਦਿਨ ਨਗਰ ਕੀਰਤਨ ਸਜਾਇਆ ਗਿਆ। ਫੁੱਲਾਂ ਦੀ ਵਰਖਾ ਹੇਠ ਸਜਾਏ ਇਸ ਨਗਰ ਕੀਰਤਨ ’ਚ ਦੇਸ਼ ਦੁਨੀਆਂ ਤੋਂ ਸੰਗਤ ਦਾ ਸਮੁੰਦਰ ਇਸ ਕਦਰ ਉਮੜਿਆ ਕਿ ਕਿਤੇ ਤਿਲ ਸੁੱਟਣ ਨੂੰ ਥਾਂ ਨਾ ਬਚੀ। ਗੁਰੂ ਸਾਹਿਬ ਦੇ ਦਰਸ਼ਨੇ ਦੀਦਾਰ ਲਈ ਤੜਕੇ ਤੋਂ ਹੀ ਸੰਗਤ ਗੁਰਦੁਆਰਾ ਸਾਹਿਬ ਪਹੁੰਚੀ। ਹਰੇਕ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਦੇ ਦਰਸ਼ਨ-ਏ-ਦੀਦਾਰ ਕਰਦਾ ਹੋਇਆ ‘ਸਤਿਨਾਮ-ਵਾਹਿਗੁਰੂ’ ਦਾ ਸਿਮਰਨ ਕਰ ਰਿਹਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ ਨਗਰ ਕੀਰਤਨ ਜੈਕਾਰਿਆਂ ਤੇ ਬਾਬਾ ਜੀ ਦੀ ਜੈ-ਜੈਕਾਰ ’ਚ ਆਰੰਭ ਹੋਇਆ। ਸ਼ੁੱਕਰਵਾਰ ਸਵੇਰੇ ਸੰਪਰਦਾਇ ਦੇ ਮੁਖੀ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ, ਸੰਤ ਬਾਬਾ ਗੁਰਜੀਤ ਸਿੰਘ ਨੇ ਪਵਿੱਤਰ ਪਾਲਕੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਕੀਤੇ। ਇਹ ਨਗਰ ਕੀਰਤਨ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਸ੍ਰੀ ਸੱਚਖੰਡ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ’ਚ ਗੱਤਕਾ ਖੇਡਦੇ ਸਿੰਘਾਂ ਨੇ ਸ਼ਸਤਰਾਂ ਦਾ ਬਾਕਮਾਲ ਪ੍ਰਦਰਸ਼ਨ ਕਰ ਰਹੇ ਸਨ। ਬੈਂਡ ਪਾਰਟੀਆਂ ਧਾਰਮਿਕ ਧੁੰਨਾਂ ਛੇੜਦੀਆਂ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ।