ਕੋਰ ਕਮੇਟੀ ਰੰਘਰੇਟਾ ਪਾਰਲੀਮੈਂਟ ਪੰਜਾਬ ਦੀ ਮੀਟਿੰਗ
ਕੋਰ ਕਮੇਟੀ ਰੰਘਰੇਟਾ ਪਾਰਲੀਮੈਂਟ ਪੰਜਾਬ ਦੀ ਮੀਟਿੰਗ ਹੋਈ
Publish Date: Tue, 24 Mar 2026 07:07 PM (IST)
Updated Date: Wed, 25 Mar 2026 04:08 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਬੱਚਤ ਭਵਨ ’ਚ ਰੰਘਰੇਟਾ ਪਾਰਲੀਮੈਂਟ ਪੰਜਾਬ ਦੀ ਕੋਰ ਕਮੇਟੀ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਮਜਬੀ ਸਿੱਖ ਸਮਾਜ ਦੀ ਪੰਜਾਬ ਵਿੱਚ 60 ਲੱਖ ਵੋਟ ਹੋਣ ਦੇ ਬਾਵਜੂਦ ਵੀ ਰਵਾਇਤੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਅਤੇ ਨਾ ਹੀ ਇਸ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲਣ ਲਈ ਰਵਾਇਤੀ ਪਾਰਟੀਆਂ ਨੇ ਪਿਛਲੇ 80 ਸਾਲਾਂ ਤੋਂ ਕੋਈ ਉਪਰਾਲਾ ਨਹੀਂ ਕੀਤਾ। ਫੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ ਤੇ ਚੋਣਾਂ ਲੜੀ ਜਾਵੇਗੀ। ਇਸ ਮੌਕੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਪੰਜਾਬ ਦੇ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਉਹ ਰੰਘਰੇਟਾ ਪਾਰਲੀਮੈਂਟ ਪੰਜਾਬ ਦਾ ਸਮਰਥਨ ਕਰਦੇ ਹਨ। ਪ੍ਰਧਾਨ ਪਰਗਟ ਸਿੰਘ ਰਾਜੇਆਣਾ ਅਤੇ ਸਾਬਕਾ ਐੱਸਡੀਓ ਸੁਰਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀ ਹਿੱਸੇਦਾਰੀ ਮੁਤਾਬਿਕ ਬਣਦੀਆਂ ਸੀਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕਈ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਵਿੱਚ ਜਲੰਧਰ ਤੋਂ ਜਗਦੀਸ਼ ਸਿੰਘ ਖਾਲਸਾ, ਪਟਿਆਲਾ ਤੋਂ ਅਮਰੀਕ ਸਿੰਘ ਘੜਾਮ, ਮੋਗਾ ਤੋਂ ਦਵਿੰਦਰ ਸਿੰਘ ਸਹੋਤਾ, ਫਾਜ਼ਿਲਕਾ ਤੋਂ ਜਸਵੀਰ ਸਿੰਘ ਸਾਬਕਾ ਸਰਪੰਚ, ਬਠਿੰਡਾ ਤੋਂ ਨਛੱਤਰ ਸਿੰਘ ਰਾਮੂਵਾਲੀਆ, ਸੰਗਰੂਰ ਤੋਂ ਦਲਜੀਤ ਸਿੰਘ ਜੀਤੀ, ਮਾਨਸਾ ਤੋਂ ਹਰਦੇਵ ਸਿੰਘ ਬਗੜ, ਬਰਨਾਲਾ ਤੋਂ ਦਵਿੰਦਰ ਸਿੰਘ ਸੋਨੀ, ਲੁਧਿਆਣਾ ਤੋਂ ਸਾਬਕਾ ਐਸਡੀਓ ਸ਼ਿੰਦਰ ਪਾਲ ਸਿੰਘ, ਮੁਕਤਸਰ ਸਾਹਿਬ ਤੋਂ ਮਹਿੰਦਰ ਸਿੰਘ ਤਪਾ ਖੇੜਾ, ਫਤਹਿਗੜ੍ਹ ਸਾਹਿਬ ਤੋਂ ਜਸਵਿੰਦਰ ਸਿੰਘ, ਜਗਜੀਤ ਸਿੰਘ ਬਰਸਾਲ ਆਦਿ ਹਾਜ਼ਰ ਸਨ।