ਮਿਲਟਰੀ ਖੇਤਰ ਨੇੜੇ ਗੈਰ-ਕਾਨੂੰਨੀ ਉਸਾਰੀ: ਪਾਬੰਦੀ ਦੇ ਬਾਵਜੂਦ ਕੰਮ ਜਾਰੀ ਰੱਖਣ 'ਤੇ ਮਾਮਲਾ ਦਰਜ, ਅਧਿਕਾਰੀਆਂ ਦੀ ਸ਼ਿਕਾਇਤ 'ਤੇ ਸਖ਼ਤ ਕਾਰਵਾਈ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ 17 ਫੀਲਡ ਅਸਲਾ ਭੰਡਾਰ ਬੱਦੋਵਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਗਸ਼ਤ ਕਰਨ ਵਾਲੀ ਟੀਮ ਨੇ ਇਲਾਕੇ ਦੀ ਜਾਂਚ ਕੀਤੀ। ਇਸ ਦੌਰਾਨ ਪਿੰਡ ਇਆਲੀ ਕਲਾਂ ਵਾਸੀ ਜਗਵਿੰਦਰ ਸਿੰਘ ਵੱਲੋਂ ਅਜਿਹੇ ਖੇਤਰ ’ਚ ਉਸਾਰੀ ਕੀਤੀ ਹੋਈ ਪਾਈ ਗਈ, ਜਿੱਥੇ ਸਰਕਾਰੀ ਹੁਕਮਾਂ ਅਨੁਸਾਰ ਉਸਾਰੀ ਕਰਨ ’ਤੇ ਪਾਬੰਦੀ ਹੈ।
Publish Date: Sun, 16 Aug 2026 04:55 PM (IST)
Updated Date: Sun, 16 Aug 2026 04:57 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਬੱਦੋਵਾਲ ਸਥਿਤ 17 ਫੀਲਡ ਅਸਲਾ ਭੰਡਾਰ ਨਾਲ ਲੱਗਦੇ ਸੁਰੱਖਿਆ ਖੇਤਰ ’ਚ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਉਸਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲਟਰੀ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਿੰਡ ਇਆਲੀ ਕਲਾਂ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਵੱਲੋਂ ਆਪਣੇ ਪਲਾਟ ’ਚ ਪਾਬੰਦੀਸ਼ੁਦਾ ਖੇਤਰ ਅੰਦਰ ਉਸਾਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ 17 ਫੀਲਡ ਅਸਲਾ ਭੰਡਾਰ ਬੱਦੋਵਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਗਸ਼ਤ ਕਰਨ ਵਾਲੀ ਟੀਮ ਨੇ ਇਲਾਕੇ ਦੀ ਜਾਂਚ ਕੀਤੀ। ਇਸ ਦੌਰਾਨ ਪਿੰਡ ਇਆਲੀ ਕਲਾਂ ਵਾਸੀ ਜਗਵਿੰਦਰ ਸਿੰਘ ਵੱਲੋਂ ਅਜਿਹੇ ਖੇਤਰ ’ਚ ਉਸਾਰੀ ਕੀਤੀ ਹੋਈ ਪਾਈ ਗਈ, ਜਿੱਥੇ ਸਰਕਾਰੀ ਹੁਕਮਾਂ ਅਨੁਸਾਰ ਉਸਾਰੀ ਕਰਨ ’ਤੇ ਪਾਬੰਦੀ ਹੈ।
ਸ਼ਿਕਾਇਤਕਰਤਾ ਅਨੁਸਾਰ ਮਿਲਟਰੀ ਖੇਤਰ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਨਿਰਧਾਰਤ ਹੱਦ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਉਸਾਰੀ ਦੀ ਮਨਾਹੀ ਹੈ। ਇਸ ਦੇ ਬਾਵਜੂਦ ਜਗਵਿੰਦਰ ਸਿੰਘ ਵੱਲੋਂ ਆਪਣੇ ਪਲਾਟ ਵਿੱਚ ਉਸਾਰੀ ਕਰਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ।
ਮਾਮਲੇ ਸਬੰਧੀ ਮਿਲਟਰੀ ਅਧਿਕਾਰੀ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਜਗਵਿੰਦਰ ਸਿੰਘ ਵਾਸੀ ਪਿੰਡ ਇਆਲੀ ਕਲਾਂ ਖ਼ਿਲਾਫ਼ ਧਾਰਾ 223 ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸਾਰੀ ਸਬੰਧੀ ਦਸਤਾਵੇਜ਼ਾਂ ਅਤੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।