- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਕਾਂਗਰਸੀਆਂ ਵੱਲੋਂ ਭਾਜਪਾ ਦੇ ਖਿਲਾਫ਼ ਰੋਸ ਪ੍ਰਦਰਸ਼ਨ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਜਿਸ ਥਾਂ ’ਤੇ ਕਾਂਗਰਸ ਪਾਰਟੀ ਦੀ ਰੈਲੀ ਸੰਬੋਧਨ ਕੀਤਾ ਗਿਆ। ਉਸ ਸਟੇਜ ਦਾ ਭਾਜਪਾ ਆਗੂਆਂ ਵੱਲੋਂ ਗੰਗਾ ਜਲ ਨਾਲ ਧੋ ਕੇ ਸ਼ੁੱਧੀਕਰਨ ਕਰਨ ਨੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਭਾਜਪਾ ਦੇ ਦਲਿਤ ਵਿਰੋਧੀ ਚਿਹਰੇ ਖਿਲਾਫ਼ ਅੱਜ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਭਾਜਪਾ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਬਾਜਵਾ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਦੇਸ਼ ਨੂੰ ਧਰਮਾ ਜਾਤਾਂ ਮਜਬਾ ਵਿੱਚ ਵੰਡਣ ਦਾ ਕੰਮ ਕੀਤਾ ਹੈ, ਜਦੋਂ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦੀ ਏਕਤਾ ਅਖੰਡਤਾ ਤੇ ਤਰੱਕੀ ਦੇ ਲਈ ਸਾਰੇ ਧਰਮਾਂ ਮਜ਼੍ਹਬਾਂ ਨੂੰ ਨਾਲ ਲੈ ਕੇ ਚੱਲਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦੇ ਸਾਹਮਣੇ ਭਾਜਪਾ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਇਸ ਲਈ ਦੇਸ਼ ਤੇ ਹਰ ਵਰਗ ਦੇ ਦਿਲਾਂ ਦੇ ਅੰਦਰ ਭਾਜਪਾ ਪ੍ਰਤੀ ਗੁੱਸਾ ਤੇ ਰੋਸ ਦੀ ਲਹਿਰ ਹੈ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਕੌਂਸਲਰ ਪਤੀ ਕਮਲਜੀਤ ਸਿੰਘ ਬੋਪਾਰਾਏ, ਸੁਰਜੀਤ ਸਿੰਘ ਸੀਤਾ, ਬੰਟੂ ਚੌਂਤਾ, ਸਰਪੰਚ ਰਣਧੀਰ ਸਿੰਘ, ਗੁਰਚਰਨ ਸਿੰਘ ਪ੍ਰਧਾਨ ਐਸਸੀ ਵਿੰਗ, ਟੀਟੂ ਬੂਥਗੜ੍ਹ, ਸੋਨੀ ਮਜਾਰਾ, ਸ਼ਿੰਦਾ ਸਸਰਾਲੀ, ਮਾਸਟਰ ਕੇਵਲ ਸਿੰਘ, ਮਨਿੰਦਰ ਮੂੰਡੀਆ, ਲੱਕੀ ਬੂਥਗੜ੍ਹ, ਗੁਰਮੇਲ ਸਿੰਘ ਕਲੋਨੀ, ਬੂਟਾ ਬਿਲਗਾ ਆਦਿ ਹਾਜਰ ਸਨ।