ਕਾਂਗਰਸ ਪਾਰਟੀ ਪੀੜਤ ਪਰਿਵਾਰ ਦਾ ਪੂਰਾ ਸਾਥ ਦੇਵੇਗੀ : ਗਿੱਲ ਬੇਰਕਲਾਂ
ਡਾ. ਗਗਨਦੀਪ ਰੰਧਾਵਾ ਤੇ ਮੁੱਦੇ ਤੇ ਕਾਂਗਰਸ ਪਰਿਵਾਰ ਦਾ ਪੂਰਾ ਸਾਥ ਦੇਵੇਗੀ- ਗਿੱਲ ਬੇਰਕਲਾਂ
Publish Date: Thu, 26 Mar 2026 07:39 PM (IST)
Updated Date: Thu, 26 Mar 2026 07:41 PM (IST)

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਜਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੂੰ ਸ਼ਰਧਾਂਜਲੀ ਦੇਣ ਅਤੇ ਦੋਸ਼ੀਆਂ ਨੂੰ ਸ਼ਖਤ ਸਜਾਵਾ ਦੀ ਮੰਗ ਲਈ ਕੱਢੇ ਕੈਂਡਲ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਮਲੌਦ ਪਹੁੰਚੇ ਬਲਾਕ ਕਾਂਗਰਸ ਮਲੌਦ ਦੇ ਸਮੁੱਚੇ ਅਹੁਦੇਦਾਰਾਂ ਅਤੇ ਕਾਂਗਰਸੀ ਵਰਕਰਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਆਸ ਅਤੇ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ ਅਤੇ ਮੁਲਾਜ਼ਮ ਵਰਗ ਨੇ ਵੀ ਝੂਠੇ ਇਨਕਲਾਬੀਆ ਦੇ ਵਿਖਾਵੇ ਵਿੱਚ ਆ ਕੇ ਇਹਨਾ ਨੂੰ ਆਪਣੀ ਵੋਟ ਪਾਈ ਪਰ ਅੱਜ ਜੋ ਮੁਲਾਜਮ ਇੰਨ੍ਹਾਂ ਦੇ ਮੰਤਰੀਆਂ ਜਾਂ ਵਿਧਾਇਕਾਂ ਦੇ ਕਹੇ ਤੇ ਗਲਤ ਕੰਮ ਨਹੀਂ ਕਰਦਾ, ਉਸ ਨੂੰ ਜਲੀਲ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਤੱਕ ਦੀਆ ਧਮਕੀਆ ਦਿੱਤੀਆਂ ਜਾਂਦੀਆਂ ਹਨ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਤਾਂ ਪੰਜਾਬ ਸਰਕਾਰ ਇਸ ਮਸਲੇ ਨੂੰ ਦਬਾਉਣਾ ਚਾਹੰੁਦੀ ਸੀ ਪਰ ਕਾਂਗਰਸ ਦੇ ਸਖ਼ਤ ਸਟੈਂਡ ਤੇ ਕੇਂਦਰੀ ਮੰਤਰੀ ਵੱਲੋਂ ਸੀ.ਬੀ.ਆਈ. ਜਾਂਚ ਦੀ ਘੁਰਕੀ ਤੋਂ ਡਰੇ ਮੁੱਖ ਮੰਤਰੀ ਨੇ ਆਪਣੇ ਮੰਤਰੀ ਨੂੰ ਜੇਲ੍ਹ ਭੇਜਣਾ ਹੀ ਠੀਕ ਸਮਝਿਆ ਪ੍ਰੰਤੂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਵਰਗੇ ਦਰਿੰਦੇ ਨੂੰ ਜੇਲ ਵਿੱਚ ਵੀ ਆਈ ਪੀ ਸਹੂਲਤ ਦੇ ਕੇ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਉਹਨਾ ਦਾ ਮਾਸੂਮ ਲੜਕਾ ਅਤੇ ਪਿਆਰੀ ਧੀ ਦੀ ਬਦ-ਦੁਆਵਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਸਾਥ ਦੇਵੇਗੀ।