ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਵੰਡਣ ਦੀ ਸਿਆਸਤ ਕੀਤੀ : ਮਿੱਠੂ ਚੱਢਾ
ਕਾਂਗਰਸ ਨੇ ਹਮੇਸ਼ਾਂ ਦੇਸ਼ ਨੂੰ ਵੰਡਣ ਦੀ ਸਿਆਸਤ ਕੀਤੀ-ਮਿੱਠੂ
Publish Date: Tue, 20 Jan 2026 07:29 PM (IST)
Updated Date: Wed, 21 Jan 2026 04:16 AM (IST)

ਫੋਟੋ ਨੰਬਰ-7 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਕਾਂਗਰਸ ਪਾਰਟੀ ਵੱਲੋਂ ਭਾਜਪਾ ਦੀ ਸਿਆਸਤ ’ਤੇ ਆਰਐੱਸਐੱਸ ਦਾ ਹੱਥ ਹੋਣ ਅਤੇ ਦੇਸ਼ ਵਿੱਚ ਵੰਡ ਪੈਦਾ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਭਾਜਪਾ ਯੂਥ ਵਿੰਗ ਦੇ ਸੀਨੀਅਰ ਆਗੂ ਮ੍ਰਿਗਵੀਰ ਸਿੰਘ ਮਿੱਠੂ ਚੱਢਾ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੀ ਦੇਸ਼ ਨੂੰ ਅਸਥਿਰ ਕਰਨ ਅਤੇ ਸਮਾਜ ਨੂੰ ਵੰਡਣ ਵਾਲੀਆਂ ਸਾਜਿਸ਼ਾਂ ਨਾਲ ਭਰਿਆ ਪਿਆ ਹੈ। ਚੱਡਾ ਨੇ ਕਿਹਾ ਕਿ ਜੇਕਰ ਦੇਸ਼ ਦੇ ਇਤਿਹਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਸੰਨ 1976 ਦੀ ਐਮਰਜੈਂਸੀ, 1984 ਦੇ ਸਿੱਖ ਵਿਰੋਧੀ ਦੰਗੇ ਅਤੇ 1990 ਦੇ ਦਹਾਕੇ ਦੌਰਾਨ ਦੇਸ਼ ਵਿੱਚ ਬਣੀ ਅਰਾਜਕਤਾ ਕਾਂਗਰਸ ਦੀ ਨਾਕਾਮ ਅਤੇ ਵੰਡ ਵਾਲੀ ਸਿਆਸਤ ਜਿੰਦਾ ਮਿਸਾਲ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾਂ ਹੀ ਕਾਂਗਰਸ ਨੇ ਆਪਣੀ ਸਿਆਸੀ ਰੋਟੀ ਸੇਕਣ ਲਈ ਦੇਸ਼ ਦੀ ਏਕਤਾ ਨਾਲ ਖੇਡਿਆ ਹੈ। ਅਤੁਲ ਕਪੂਰ ਪ੍ਰਧਾਨ ਭਾਰਤੀਯ ਨਮੋ ਸੰਘ ਅਤੇ ਭਾਜਪਾ ਆਗੂ ਅਸ਼ੋਕ ਧੀਰ ਨੇ ਕਿਹਾ ਕਿ ਅੱਜ ਜਦੋਂ ਦੇਸ਼ ਮਜ਼ਬੂਤ ਅਗਵਾਈ ਹੇਠ ਅੱਗੇ ਵਧ ਰਿਹਾ ਹੈ, ਤਾਂ ਕਾਂਗਰਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਇਸੇ ਕਾਰਨ ਉਹ ਭਾਜਪਾ ਅਤੇ ਆਰਐੱਸਐੱਸ ’ਤੇ ਬੇਬੁਨਿਆਦ ਦੋਸ਼ ਲਗਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਭਾਜਪਾ ਦੀ ਸਿਆਸਤ ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਕਾਸ ’ਤੇ ਆਧਾਰਿਤ ਹੈ ਅਤੇ ਪਾਰਟੀ ਹਮੇਸ਼ਾਂ ਸਭ ਧਰਮਾਂ, ਸਭ ਵਰਗਾਂ ਨੂੰ ਨਾਲ ਲੈ ਕੇ ਚੱਲਣ ’ਚ ਵਿਸ਼ਵਾਸ ਰੱਖਦੀ ਹੈ। ਮਿੱਠੂ ਚੱਢਾ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਦੋਸ਼ ਲਗਾਉਣ ਦੀ ਥਾਂ ਆਪਣੇ ਅਤੀਤ ਅਤੇ ਨਾਕਾਮੀਆਂ ’ਤੇ ਵਿਚਾਰ ਕਰਨਾ ਚਾਹੀਦਾ ਹੈ।