ਪੁਲਿਸ ਤੇ ਪ੍ਰਦਰਸ਼ਨਕਾਰੀਆਂ ’ਚ ਟਕਰਾਅ: ਮੁੱਖ ਮੰਤਰੀ ਦੇ ਬੋਰਡ ਪਾੜ ਰਹੇ ਨੌਜਵਾਨਾਂ ਨੂੰ ਛੁਡਵਾਉਣ ਵੇਲੇ ਮਾਹੌਲ ਹੋਇਆ ਤਣਾਅਪੂਰਨ
ਇਸ ਟਕਰਾਅ ਦੌਰਾਨ ਇੱਕ ਨੌਜਵਾਨ ਨੇ ਤਲਵਾਰ ਨਾਲ ਪੁਲਿਸ ’ਤੇ ਉਸ ਵੇਲੇ ਵਾਰ ਕਰ ਦਿੱਤਾ ਜਦੋਂ ਪੁਲਿਸ ਸਥਾਨਕ ਤਹਿਸੀਲ ਚੌਂਕ ’ਚ ਪੰਜਾਬ ਦੇ ਮੁੱਖ ਮੰਤਰੀ ਦੀ ਮਸ਼ਹੂਰੀ ਵਾਲੇ ਲੱਗੇ ਬੋਰਡ ਪਾੜ ਰਹੇ ਦੋ ਨੌਜਵਾਨਾਂ ਨੂੰ ਰਾਊਂਡ ਅਪ ਕਰਕੇ ਲੈ ਕੇ ਜਾ ਰਹੀ ਸੀ।
Publish Date: Thu, 15 Oct 2026 01:10 PM (IST)
Updated Date: Thu, 15 Oct 2026 02:00 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ। ਜਗਰਾਉਂ ’ਚ ਪੰਜਾਬ ਬੰਦ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿੱਚ ਜ਼ਬਰਦਸਤ ਟਕਰਾਅ ਹੁੰਦਾ-ਹੁੰਦਾ ਟਲਿਆ।
ਇਸ ਟਕਰਾਅ ਦੌਰਾਨ ਇੱਕ ਨੌਜਵਾਨ ਨੇ ਤਲਵਾਰ ਨਾਲ ਪੁਲਿਸ ’ਤੇ ਉਸ ਵੇਲੇ ਵਾਰ ਕਰ ਦਿੱਤਾ ਜਦੋਂ ਪੁਲਿਸ ਸਥਾਨਕ ਤਹਿਸੀਲ ਚੌਂਕ ’ਚ ਪੰਜਾਬ ਦੇ ਮੁੱਖ ਮੰਤਰੀ ਦੀ ਮਸ਼ਹੂਰੀ ਵਾਲੇ ਲੱਗੇ ਬੋਰਡ ਪਾੜ ਰਹੇ ਦੋ ਨੌਜਵਾਨਾਂ ਨੂੰ ਰਾਊਂਡ ਅਪ ਕਰਕੇ ਲੈ ਕੇ ਜਾ ਰਹੀ ਸੀ।
ਹਾਲਾਂਕਿ ਇਸ ਵਾਰ ਦੌਰਾਨ ਪੁਲਿਸ ਮੁਲਾਜ਼ਮ ਵਾਲ-ਵਾਲ ਬੱਚ ਗਿਆ। ਇਸ ਤੋਂ ਬਾਅਦ ਪੂਰੇ ਧਰਨੇ ਨੂੰ ਪੁਲਿਸ ਨੇ ਇਕਦਮ ਤੋਂ ਪਿੱਛੇ ਹੁੰਦਿਆਂ ਮਾਹੌਲ ਨੂੰ ਸ਼ਾਂਤਮਈ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਰਾਊਂਡ ਅਪ ਕੀਤੇ ਦੋ ਨੌਜਵਾਨਾਂ ਨੂੰ ਛੁਡਵਾ ਲਿਆ।