- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਮਤਿ ਸਿਖਲਾਈ ਕੈਂਪ ’ਚ ਭਾਗ ਲੈਣ ਵਾਲੇ ਬੱਚਿਆਂ ਦਾ ਕੀਤਾ ਸਨਮਾਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਕ੍ਰਿਸ਼ਨਾ ਨਗਰ ਖੰਨਾ ਵਿਖੇ ਬੱਚਿਆਂ ਦੀਆਂ ਸਕੂਲ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਭਾਈ ਹਰਪ੍ਰੀਤ ਸਿੰਘ ਹੈੱਡ ਗ੍ਰੰਥੀ, ਭਾਈ ਸਾਹਿਲ ਪ੍ਰੀਤ ਸਿੰਘ ਮੀਤ ਗ੍ਰੰਥੀ, ਬੀਬੀ ਗੁਰਪ੍ਰੀਤ ਕੌਰ ਅਤੇ ਅੰਸ਼ਪ੍ਰੀਤ ਕੌਰ ਵੱਲੋਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦਿੱਤੀ ਗਈ। ਇਸ ਕੈਂਪ ’ਚ ਲਗਭਗ 80 ਬੱਚਿਆਂ ਨੇ ਭਾਗ ਲਿਆ। ਇਸ ਕੈਂਪ ’ਚ ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ, ਜਪੁਜੀ ਸਾਹਿਬ ਬਾਣੀ ਦੀ ਸੰਥਿਆ ਕਰਵਾਈ ਗਈ। ਬੱਚਿਆਂ ਦਾ ਗੁਰਮਤਿ ਦਾ ਪੇਪਰ ਲਿਆ ਗਿਆ। ਕੈਂਪ ’ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਟੀਫਿਕੇਟ, ਮੈਡਲ, ਟਰਾਫੀਆਂ ਨਾਲ ਸਨਮਾਨਿਤ ਕੀਤਾ। ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਦੇ ਤਿੰਨ ਗਰੁੱਪ ਬਣਾਏ ਗਏ ਸਨ। ਸਭ ਤੋਂ ਛੋਟੇ ਗਰੁੱਪ ’ਚ ਬੱਚੀ ਇਸੀਕਾ ਕੈਂਥ ਪਹਿਲੇ ਸਥਾਨ ’ਤੇ ਰਹੀ, ਅਮਨਿੰਦਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਬੱਚੀ ਆਪਿਸ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਸਰੇ ਗਰੁੱਪ ’ਚੋਂ ਕਾਕਾ ਦਿਲਪ੍ਰੀਤ ਸਿੰਘ ਪਹਿਲੇ ਅਸਥਾਨ ’ਤੇ ਰਿਹਾ। ਬੱਚੀ ਰਾਇਸਾ ਕੌਰ ਦੂਜੇ ਸਥਾਨ ’ਤੇ ਰਹੀ ਅਤੇ ਬੱਚੀ ਦਾ ਜਪਨੂਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਸਰੇ ਗਰੁੱਪ ’ਚੋਂ ਬੱਚੀ ਅੰਕਿਤਾ ਕੌਰ ਪਹਿਲੇ ਸਥਾਨ, ਲਵਜੋਤ ਕੌਰ ਨੇ ਦੂਸਰਾ ਤੇ ਅਸ਼ਮੀਤ ਸਿੰਘ ਤੀਸਰੇ ਸਥਾਨ ’ਤੇ ਰਿਹਾ।
ਗੁਰੂ ਘਰ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ਕੰਗ ਨੇ ਕਿਹਾ ਕਿ ਜਿੱਥੇ ਸਾਡੇ ਬੱਚੇ ਸਕੂਲਾਂ ’ਚ ਦੁਨਿਆਵੀ ਵਿੱਦਿਆ ਪ੍ਰਾਪਤ ਕਰ ਰਹੇ ਹਨ, ਉੱਥੇ ਉਹਨਾਂ ਨੂੰ ਧਰਮ ਦੀ ਜਾਣਕਾਰੀ ਲਈ ਅਤੇ ਗੁਰਮਤਿ ਦੀ ਸਿਖਲਾਈ ਲਈ ਅਜਿਹੇ ਕੈਂਪਾਂ ਦਾ ਪ੍ਰਬੰਧ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਗੁਰਬਾਣੀ ਬਾਰੇ ਇਤਿਹਾਸ ਬਾਰੇ ਅਤੇ ਧਰਮ ਦੀ ਜਾਣਕਾਰੀ ਪਤਾ ਲੱਗ ਸਕੇ। ਜਸਪਾਲ ਸਿੰਘ ਕੰਗ ਨੇ ਕਿਹਾ ਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਹਰਪ੍ਰੀਤ ਸਿੰਘ ਤੇ ਭਾਈ ਸਾਹਿਲ ਪ੍ਰੀਤ ਸਿੰਘ ਨੇ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਈ। ਜਿਸ ਨਾਲ ਬੱਚਿਆਂ ਨੇ ਇਸ ਕੈਂਪ ’ਚੋਂ ਥੋੜੇ ਸਮੇਂ ’ਚ ਬਹੁਤ ਜਾਣਕਾਰੀ ਪ੍ਰਾਪਤ ਕੀਤੀ। ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਹਰਪ੍ਰੀਤ ਸਿੰਘ ਹੈੱਡ ਗ੍ਰੰਥੀ, ਭਾਈ ਸਾਹਿਲ ਪ੍ਰੀਤ ਸਿੰਘ ਮੀਤ ਗ੍ਰੰਥੀ ਤੇ ਬੀਬੀ ਗੁਰਪ੍ਰੀਤ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਕੰਗ ਮੁੱਖ ਸੇਵਾਦਾਰ, ਮਲਕੀਤ ਸਿੰਘ ਐੱਸਡੀਓ ਮੀਤ ਮੁੱਖ ਸੇਵਾਦਾਰ, ਹਰ ਮਹਿੰਦਰਜੀਤ ਸਿੰਘ ਮੀਤ ਸਕੱਤਰ, ਸਕਿੰਦਰ ਸਿੰਘ ਖ਼ਜਾਨਚੀ, ਸੋਹਣ ਸਿੰਘ ਮੀਤ ਖਜਾਨਚੀ, ਹਰਭਜਨ ਸਿੰਘ ਐੱਸਡੀਓ, ਭਜਨ ਸਿੰਘ ਬੈਂਕ ਮੈਨੇਜਰ, ਰਜਿੰਦਰਬੀਰ ਸਿੰਘ, ਮਾਸਟਰ ਕਿਰਪਾਲ ਸਿੰਘ, ਦਰਸ਼ਨ ਸਿੰਘ ਢਿੱਲੋਂ, ਰਜਿੰਦਰ ਸਿੰਘ ਜੇਈ, ਭਾਈ ਗੁਰਦੀਪ ਸਿੰਘ, ਭਾਈ ਬਲਵੀਰ ਸਿੰਘ ਬਿਲਾਸਪੁਰ, ਭਾਈ ਬੇਅੰਤ ਸਿੰਘ ਹੈੱਡ ਰਾਗੀ, ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ ਆਦਿ ਹਾਜ਼ਰ ਸਨ।