- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਲਮਗੀਰ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੰਡੇ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਸਥਾਨਕ ਪਿੰਡ ਆਲਮਗੀਰ ਵਿਖੇ ਸਰਪੰਚ ਕਰਨਜੋਤ ਸਿੰਘ ਜੋਤੀ ਗਰੇਵਾਲ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਵਿਸ਼ੇਸ਼ ਉਪਰਾਲੇ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣਾਏ ਗਏ ਸਿਹਤ ਕਾਰਡ ਅੱਜ ਪਿੰਡ ਵਾਸੀਆਂ ਨੂੰ ਵੰਡੇ ਗਏ। ਇਸ ਮੌਕੇ ਸਵਿੰਦਰ ਸਿੰਘ ਐੱਸਐੱਮਓ, ਮਨਪ੍ਰੀਤ ਸਿੰਘ, ਜਸਵੀਰ ਸਿੰਘ ਸਿਹਤ ਵਿਭਾਗ ਦੇ ਕਰਮਚਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪਿੰਡ ਵਾਸੀਆਂ ਨੂੰ ਕਾਰਡ ਸੌਂਪਣ ਸਮੇਂ ਸਰਪੰਚ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਬਿਹਤਰ ਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਚਲਾਈ ਗਈ ਇਹ ਯੋਜਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਡਾਂ ਦੇ ਬਣਨ ਨਾਲ ਪਿੰਡ ਦੇ ਲੋਕਾਂ ਨੂੰ ਲੋੜ ਵੇਲੇ ਮੁਫ਼ਤ ਤੇ ਮਿਆਰੀ ਇਲਾਜ ਦੀ ਸਹੂਲਤ ਮਿਲੇਗੀ, ਜਿਸ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ 'ਤੇ ਆਰਥਿਕ ਬੋਝ ਨਹੀਂ ਪਵੇਗਾ।
ਸਰਪੰਚ ਜੋਤੀ ਗਰੇਵਾਲ ਨੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਗ੍ਰਾਮ ਪੰਚਾਇਤ ਆਲਮਗੀਰ ਭਵਿੱਖ ਵਿੱਚ ਵੀ ਪਿੰਡ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਵਚਨਬੱਧ ਰਹੇਗੀ। ਇਸ ਮੌਕੇ ਹਰਜੀਤ ਸਿੰਘ ਪੰਚ, ਨਾਮਦੇਵ ਪੰਚ ਰਾਮ ਆਸਰਾ, ਪੰਚ ਕਰਨਦੀਪ ਸਿੰਘ ਪੰਚ ਗੁਰਦੀਪ ਸਿੰਘ ਪੰਚ ਗੁਰਪ੍ਰੀਤ ਸਿੰਘ ਪੰਚ ਸਵਿੰਦਰ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਹਰਜੋਤ ਸਿੰਘ ਇਕਬਾਲ ਸਿੰਘ, ਕਰਨਵੀਰ ਸਿੰਘ ਹਰਦੀਪ ਸਿੰਘ ਦੀਪਾ ਗਰੇਵਾਲ, ਪ੍ਰਗਟ ਸਿੰਘ ਗਰੇਵਾਲ, ਕਰਨਪ੍ਰੀਤ ਸਿੰਘ, ਬਬਨਪ੍ਰੀਤ ਸਿੰਘ,ਹਰਦੀਪ ਸਿੰਘ, ਗੁਰਮੇਲ ਸਿੰਘ,ਪ੍ਰਗਟ ਸਿੰਘ,ਗੁਰਵੀਰ ਸਿੰਘ,ਕੁਲਜਿੰਦਰ ਸਿੰਘ,ਹਰਮਨ ਸਿੰਘ ਅਤੇ ਪਿੰਡ ਦੇ ਪੱਤਵੰਤੇ ਸੱਜਣ ਵੱਡੀ ਗਿਣਤੀ ’ਚ ਹਾਜ਼ਰ ਸਨ।