ਮਾਤਾ ਭੱਦਰਕਾਲੀ ਮੰਦਿਰ ਵਿਖੇ ਚੇਤ ਦੀ ਅਸ਼ਟਮੀ ਦਾ ਮੇਲਾ ਮਨਾਇਆ
ਮਾਤਾ ਭੱਦਰਕਾਲੀ ਮੰਦਿਰ ਵਿਖੇ ਚੇਤ ਦੀ ਅਸ਼ਟਮੀ ਦਾ ਮੇਲਾ ਮਨਾਇਆ
Publish Date: Thu, 26 Mar 2026 07:33 PM (IST)
Updated Date: Thu, 26 Mar 2026 07:38 PM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ਼੍ਰੀ ਮਾਛੀਵਾੜਾ ਸਾਹਿਬ : ਅੱਜ ਚੇਤ ਮਹੀਨੇ ਮਾਤਾ ਦੇ ਨਰਾਤਿਆਂ ਦੇ ਸਬੰਧ ਵਿਚ ਅਸ਼ਟਮੀ ਦਾ ਤਿਉਹਾਰ ਸ਼ਰਧਾਲੂਆਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ। ਅੱਜ ਸਵੇਰੇ ਮਾਤਾ ਦੇ ਭਗਤਾਂ ਵਲੋਂ ਘਰਾਂ ’ਚ ਕੰਜਕ ਪੂਜਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਸ਼ਾਦਿ ਭੇਟ ਕੀਤਾ। ਇਸ ਤੋਂ ਇਲਾਵਾ ਸਥਾਨਕ ਰਤੀਪੁਰ ਰੋਡ ’ਤੇ ਸਥਿਤ ਪੁਰਾਤਨ ਅਤੇ ਇਤਿਹਾਸਕ ਮਾਤਾ ਭੱਦਰਕਾਲੀ ਦੇ ਮੰਦਿਰ ਵਿਖੇ ਵੀ ਚੇਤ ਮਹੀਨੇ ਦੇ ਅਸ਼ਟਮੀ ਦਾ ਪਵਿੱਤਰ ਦਿਹਾੜਾ ’ਤੇ ਸੰਗਤਾਂ ਭਾਰੀ ਗਿਣਤੀ ’ਚ ਦਰਸ਼ਨ ਕਰਨ ਪੁੱਜੀਆਂ। ਅੱਜ ਸਵੇਰ ਤੋਂ ਹੀ ਸ਼ਰਧਾਲੂ ਮਾਤਾ ਭੱਦਰਕਾਲੀ ਦੇ ਦਰਸ਼ਨ ਕਰਨ ਲਈ ਕਤਾਰ੍ਹਾਂ ਵਿਚ ਲੱਗੇ ਦਿਖਾਈ ਦਿੱਤੇ ਜਿਨ੍ਹਾਂ ਆਪਣੀਆਂ ਮਨੋਕਾਮਨਾਵਾਂ ਪੂਰਣ ਕੀਤੀਆਂ। ਅੱਜ ਮੰਦਰ ’ਚ ਸਵੇਰ ਸਮੇਂ ਜਿੱਥੇ ਹਵਨ ਯੱਗ ਕਰਵਾਏ ਗਏ ਉਥੇ ਪਵਿੱਤਰ ਮੂਰਤੀਆਂ ਦਾ ਇਸ਼ਨਾਨ ਕਰਵਾਉਣ ਉਪਰੰਤ ਉਨ੍ਹਾਂ ਦੀ ਪੂਜਾ ਅਰਚਨਾ ਕੀਤੀ ਗਈ। ਧਾਰਮਿਕ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਕੰਜਕ ਪੂਜਨ ਕਰ ਲੰਗਰ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ਼ਰਧਾਲੂ ਔਰਤਾਂ ਅਤੇ ਕਲਾਕਾਰਾਂ ਵੱਲੋਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਆਈਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਡੀ.ਡੀ. ਵਰਮਾ, ਅਨਿਲ ਸ਼ਰਮਾ, ਸੰਦੀਪ ਸ਼ਰਮਾ, ਸੌਰਵ ਸ਼ਰਮਾ, ਸ਼ੈਂਕੀ ਸ਼ਰਮਾ, ਪੰਡਿਤ ਪ੍ਰਮੋਦ ਸ਼ਰਮਾ ਹਾਜ਼ਰ ਸਨ।