ਆਜ਼ਾਦੀ ਘੁਲਾਟੀਏ ਤੇ ਉੱਤਰਾਧਿਕਾਰੀ ਜੱਥੇਬੰਦੀ ਵੱਲੋਂ ਡੀਸੀ ਜੈਨ ਸਨਮਾਨਿਤ
ਪੰਜਾਬ ਸਟੇਟ ਆਜ਼ਾਦੀ ਘੁਲਾਟੀਏ ਤੇ ਉੱਤਰਾਅਧਿਕਾਰੀ ਜੱਥੇਬੰਦੀ ਵੱਲੋਂ ਡੀਸੀ ਜੈਨ ਨੂੰ ਸਨਮਾਨ ਪੱਤਰ ਭੇਂਟ
Publish Date: Wed, 19 Aug 2026 09:56 PM (IST)
Updated Date: Thu, 20 Aug 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਟੇਟ ਆਜ਼ਾਦੀ ਘੁਲਾਟੀਏ ਅਤੇ ਉੱਤਰਾਧਿਕਾਰੀ ਜੱਥੇਬੰਦੀ ਪੰਜਾਬ ਦੀ ਲੁਧਿਆਣਾ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਸਨਮਾਨ ਪੱਤਰ ਭੇਟ ਕੀਤਾ। ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਜੱਥੇਬੰਦੀ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਉਪਰੰਤ ਜੋ ਪ੍ਰਬੰਧ ਸੁਤੰਤਰਤਾ ਸੈਨਾਨੀਆ ਦੇ ਵਾਰਸਾਂ ਦੇ ਸਨਮਾਨ ਵਜੋਂ ਕੀਤੇ ਗਏ ਸਨ, ਬੇਹੱਦ ਸ਼ਲਾਘਾਯੋਗ ਸਨ। ਉਨ੍ਹਾਂ ਇਹ ਵੀ ਕਿਹਾ ਕਿ ਡੀਸੀ ਜੈਨ ਦੇ ਮਾਰਗਦਰਸ਼ਨ ਤੇ ਸੁਚੱਜੀ ਦੇਖ-ਰੇਖ ਹੇਠ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਡਿਊਟੀ ਮਿਹਨਤ ਤੇ ਤਨਦੇਹੀ ਨਾਲ ਨਿਭਾਈ। ਸਿੱਟੇ ਵਜੋਂ ਆਜ਼ਾਦੀ ਦਿਵਸ ਦੇ ਜਸ਼ਨਾਂ ’ਚ ਹਿੱਸਾ ਲੈਣ ਵਾਲਿਆਂ ਤੇ ਦੇਖਣ ਵਾਲਿਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉਨ੍ਹਾਂ ਅੱਗੇ ਕਿਹਾ ਕਿ ਇਸ ਸ਼ਾਨਦਾਰ ਆਜ਼ਾਦੀ ਦਿਵਸ ਸਮਾਰੋਹ ਦੀ ਸਫਲਤਾ ਦਾ ਸਿਹਰਾ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜਾਂਦਾ ਹੈ। ਡੀਸੀ ਨੂੰ ਸਨਮਾਨਿਤ ਕਰਨ ਆਏ ਜੱਥੇਬੰਦੀ ਦੇ ਆਗੂਆਂ ਵਿੱਚ ਜ਼ਿਲ੍ਹਾ ਸਕੱਤਰ ਅਵਤਾਰ ਸਿੰਘ, ਜੋਨ ਇੰਚਾਰਜ ਰਵਿੰਦਰ ਕਪੂਰ, ਮੀਤ ਪ੍ਰਧਾਨ ਨਛੱਤਰ ਸਿੰਘ ਤੋਂ ਇਲਾਵਾ ਕਾਰਜਕਾਰੀ ਮੈਂਬਰ ਸੁਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਪੂਨੀਆ ਤੇ ਬਲਵਿੰਦਰ ਸਿੰਘ ਹੈਬੋਵਾਲ ਵੀ ਸ਼ਾਮਲ ਸਨ।