ਕੇਂਦਰ ਸਰਕਾਰ ਹਲਵਾਰਾ ਹਵਾਈ ਅੱਡੇ ਤੋਂ ਨੰਦੇੜ ਸਾਹਿਬ ਤੇ ਪਟਨਾ ਸਾਹਿਬ ਦੀ ਉਡਾਣ ਵੀ ਸ਼ੁਰੂ ਕਰੇ-ਸਲੂਜਾ
ਕੇਂਦਰ ਸਰਕਾਰ ਹਲਵਾਰਾ ਹਵਾਈ ਅੱਡੇ ਤੋਂ ਨੰਦੇੜ ਸਾਹਿਬ ਤੇ ਪਟਨਾ ਸਾਹਿਬ ਦੀ ਉਡਾਣ ਵੀ ਸ਼ੁਰੂ ਕਰੇ-ਸਲੂਜਾ
Publish Date: Thu, 19 Feb 2026 06:30 PM (IST)
Updated Date: Thu, 19 Feb 2026 06:33 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਹਲਵਾਰਾ ਹਵਾਈ ਅੱਡੇ ਤੋਂ ਕੇਂਦਰ ਸਰਕਾਰ ਨੰਦੇੜ ਤੇ ਪਟਨਾ ਸਾਹਿਬ ਦੀਆਂ ਉਡਾਣਾਂ ਦੀ ਵੀ ਸ਼ੁਰੂਆਤ ਕਰੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸੋਸ਼ਲ ਆਗੂ ਤੇ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਮਾਡਲ ਟਾਊਨ ਵਿਖ਼ੇ ਕੀਤਾ। ਸਲੂਜਾ ਨੇ ਲੁਧਿਆਣਾ ਵਾਸੀਆਂ ਦੀ ਚਿਰੋਕਣੀ ਮੰਗ ਹਲਵਾਰਾ ਹਵਾਈ ਅੱਡਾ ਚਾਲੂ ਕਰਨ ਤੇ ਜਿਥੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਥੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਵੀ ਅਪੀਲ ਕੀਤੀ ਕਿ ਇਸ ਹਵਾਈ ਅੱਡੇ ਤੋਂ ਦਿੱਲੀ ਦੀ ਉਡਾਨ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਮਾਲਵਾ ਇਲਾਕੇ ਤੇ ਖਾਸ ਕਰਕੇ ਉਦਯੋਗਿਕ ਸ਼ਹਿਰ ਲੁਧਿਆਣਾ ਨੂੰ ਬਹੁਤ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਮਾਲਵੇ ਦੀ ਸੰਗਤ ਵਾਸਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਾਸਤੇ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣ, ਕਿਉਂਕਿ ਰੇਲ ਦੇ ਸਫ਼ਰ ਵਿਚ ਕਈ ਦਿਨ ਲੱਗ ਜਾਂਦੇ ਹਨ ਅਤੇ ਭੀੜ ਵੀ ਬਹੁਤ ਹੁੰਦੀ ਹੈ, ਜਿਸ ਨਾਲ ਬਜ਼ੁਰਗਾਂ ਤੇ ਵਪਾਰੀਆਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੀ ਉਡਾਣ ਦੇ ਨਾਲ ਨਾਲ ਨੰਦੇੜ ਤੇ ਪਟਨਾ ਸਾਹਿਬ ਦੀ ਉਡਾਨ ਵੀ ਵਾਜਿਬ ਰੇਟ ਤੇ ਸ਼ੁਰੂ ਕੀਤੀ ਜਾਵੇ। ਤਾਂ ਕਿ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤ ਨੂੰ ਆਸਾਨੀ ਹੋ ਸਕੇ।