ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦਾ ਐਲਾਨ ਹੋਣ ਤੋਂ ਬਾਅਦ ਦੇਰ ਸ਼ਾਮ ਲਲਹੇੜੀ ਚੌਕ ਖੰਨਾ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਖ਼ੁਸੀ ਮਨਾਈ ਗਈ। ਦੋਵੇਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਜ਼ਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਵੱਲੋਂ ਜੱਫੀ ਪਾ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਢੋਲ ਤੇ ਬੈਂਡ ਵਾਜਿਆਂ ਨਾਲ ਗੱਠਜੋੜ ਦਾ ਜ਼ਸਨ ਮਨਾਇਆ ਗਿਆ ਤੇ ਲੱਡੂ ਵੀ ਵੰਡੇ ਗਏ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਜਿੱਥੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ, ਉੱਥੇ ਹੀ ਪੰਜਾਬ ਦੀ ਤਰੱਕੀ, ਅਮਨ-ਸ਼ਾਂਤੀ ਅਤੇ ਖ਼ੁਸ਼ਹਾਲੀ ਵੱਲ ਇੱਕ ਅਹਿਮ ਕਦਮ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਹੋਇਆ ਇਹ ਐਲਾਨ ਪੰਜਾਬ ਦੀ ਏਕਤਾ, ਭਾਈਚਾਰਕ ਸਾਂਝ ਅਤੇ ਬਿਹਤਰ ਭਵਿੱਖ ਲਈ ਨਵੀਂ ਉਮੀਦ ਲੈ ਕੇ ਆਇਆ ਹੈ। ਯਾਦੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਬਦਲਾਅ ਨੇ ਪੰਜਾਬ ਨੂੰ ਨਸ਼ਿਆਂ, ਗੈਂਗਸਟਰਵਾਦ, ਫਿਰੌਤੀਆਂ ਅਤੇ ਬੇਰੁਜ਼ਗਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਵਿੱਚ ਧੱਕ ਦਿੱਤਾ ਹੈ। ਪੰਜਾਬ ਨੂੰ ਇਸ ਸੰਕਟ ’ਚੋਂ ਬਾਹਰ ਕੱਢਣਾ ਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨਾ ਅਕਾਲੀ ਦਲ ਤੇ ਭਾਜਪਾ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਯਾਦੂ ਨੇ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਵੱਲੋਂ ਗੱਠਜੋੜ ’ਤੇ ਨੁਕਤਚੀਨੀ ਕੀਤੀ ਜਾ ਰਹੀ ਹੈ, ਇਹ ਉਹ ਲੋਕ ਹਨ, ਜਿਨ੍ਹਾਂ ਦੇ ਨਸ਼ਿਆਂ, ਗੈਂਗਸ਼ਟਰਵਾਦ, ਫ਼ਿਰੌਤੀਆਂ ਵਰਗੀਆਂ ਗ਼ੈਰ ਸਮਾਜੀ ਕੰਮਾਂ ਨੂੰ ਹੁਣ ਠੱਲ ਪੈਣ ਦਾ ਖ਼ਤਰਾ ਬਣ ਗਿਆ ਹੈ। ਦੋਵੇਂ ਪਾਰਟੀਆਂ ਦੇ ਮੁੜ ਇਕੱਠੇ ਹੋਣ ’ਤੇ ਵਿਰੋਧੀਆਂ ਦੇ ਮੂੰਹ ਸ਼ਿਕਰੀ ਜੰਮ ਗਈ ਦੇਖੀ ਜਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਜਪਾ ਅਨੂਪ ਸ਼ਰਮਾ ਨੇ ਕਿਹਾ ਕਿ ਗੱਠਜੋੜ ਦੀ ਸਰਕਾਰ ਬਣਨਾ ਤੈਅ ਹੈ ਤੇ ਭਵਿੱਖ ’ਚ ਨੌਜਵਾਨਾਂ ਲਈ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ ਅਤੇ ਮੁਲਾਜ਼ਮ ਵਰਗ ਦੇ ਹੱਕਾਂ, ਮਾਣ-ਸਨਮਾਨ ਅਤੇ ਜਾਇਜ਼ ਮੰਗਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇਗਾ। ਸਾਡਾ ਮਕਸਦ ਇੱਕ ਸੁਰੱਖਿਅਤ, ਖ਼ੁਸ਼ਹਾਲ ਅਤੇ ਤਰੱਕੀ ਕਰਦਾ ਪੰਜਾਬ ਸਿਰਜਣਾ ਹੈ। ਸੀਨੀਅਰ ਭਾਜਪਾ ਆਗੂ ਬਲਜਿੰਦਰ ਸਿੰਗਲਾ ਤੇ ਸੀਨੀਅਰ ਆਗੂ ਅਨਿੱਲ ਦੱਤ ਫੱਲੀ ਨੇ ਕਿਹਾ ਕਿ ਗੱਠਜੋੜ ਤੋਂ ਬਾਅਦ ਜਿਸ ਤਰ੍ਹਾਂ ਲਲਹੇੜੀ ਚੌਕ ’ਚ ਸ਼ਹਿਰ ਵਾਸੀਆਂ ਦਾ ਠਾਠਾਂ ਮਾਰਦਾ ਇੱਕਠ ਹੋਇਆ ਹੈ, ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨਾਂ, ਮਹਿਲਾਵਾਂ ਤੇ ਬੱਚਿਆਂ ’ਚ ਖ਼ੁਸ਼ੀ ਦੀ ਲਹਿਰ ਹੈ। ਦੋਵੇਂ ਪਾਰਟੀਆਂ ਦਾ ਗੁਰਪੁਰਬ ਦੇ ਵੱਡੇ ਧਾਰਮਿਕ ਦਿਨ ’ਤੇ ਸਮਝੌਤਾਂ ਇੱਗ ਗੱਲ ਦਾ ਪ੍ਰੀਤਕ ਹੈ ਕਿ ਭਵਿੱਖ ’ਚ ਪੰਜਾਬ ’ਚ ਜਿਹੜਾ ਹਨੇਰਾ ਛਾਇਆ ਹੋਇਆ ਹੈ, ਇਸ ਹਨੇਰੇ ਤੇ ਹਨੇਰਗਰਦੀ ਨੂੰ ਦੂਰਾ ਕਰ ਕੇ ਪੰਜਾਬ ’ਚ ਚਾਨਣ ਤੇ ਖ਼ੁਸ਼ਹਾਲੀ ਦਾ ਪਸਾਰਾ ਹੋਵੇਗਾ। ਇਸ ਮੌਕੇ ਰਣਬੀਰ ਸਿੰਘ ਖੱਟੜਾ, ਸਤੀਸ਼ ਵਰਮਾ, ਬਲਜਿੰਦਰ ਸਿੰਘ ਸਿੰਗਲਾ, ਜਤਿੰਦਰ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ, ਸਰਵਦੀਪ ਸਿੰਘ ਕਲਿਰਾਓ, ਅਨਿਲ ਦਤ ਫੱਲੀ, ਰਾਜੇਸ਼ ਡਾਲ਼ੀ, ਐਡਵੋਕੇਟ ਜਤਿੰਦਰਪਾਲ ਸਿੰਘ ਭੋਲੂ, ਕੌਂਸਲਰ ਹਨੀ ਰੋਸ਼ਾ, ਨਰਿੰਦਰ ਸੂਦ, ਅਨੁਜ ਛਾਹੜੀਆ, ਇਕਬਾਲ ਸਿੰਘ ਚੰਨੀ, ਕੌਂਸਲਰ ਜੱਸੀ ਕਲੀਰਾਓ, ਨਵਤੇਜ ਸਿੰਘ ਖੱਟੜਾ, ਮਾ. ਕਿਪਾਲ ਸਿੰਘ ਘੁਡਾਣੀ, ਜ਼ਿਲ੍ਹਾ ਯੂਥ ਪ੍ਰਧਾਨ ਹਰਮਨਦੀਪ ਸਿੰਘ ਰਿੱਕੀ ਅਜਨੌਦ, ਪਵਨਜੋਤ ਸਿੰਘ ਹਰਿਓ ਸਰਕਲ ਪ੍ਰਧਾਨ, ਅਜਮੇਰ ਸਿੰਘ ਇਕੋਲਾਹੀ ਪ੍ਰਧਾਨ ਐਸਸੀ ਵਿੰਗ, ਯੂਥ ਪ੍ਰਧਾਨ ਖੰਨਾ ਪਰਮਪ੍ਰੀਤ ਸਿੰਘ ਕੰਗ, ਜਤਿੰਦਰ ਸਿੰਘ ਮਹਿਮੀ, ਮਿੰਦੀ ਢੀਂਡਸਾ, ਗੁਰਦੀਪ ਸਿੰਘ ਦੀਪਾ ਰੋਮਾਣਾ, ਜਤਿੰਦਰ ਸਿੰਘ ਦੇਵਗਨ, ਤਰੁਣ ਲੂੰਬਾ, ਰੂਪੇਸ਼ ਭਾਰਦਵਾਜ, ਜਸਪਾਲ ਲੋਟੇ, ਜਸਪਾਲ ਸਿੰਘ ਕੰਗ, ਜਗਦੀਪ ਸਿੰਘ ਦੀਪੀ, ਗੁਰਜੋਤ ਸਿੰਘ ਚੀਮਾ, ਬਲਵਿੰਦਰ ਸ਼ਰਮਾ ਫ਼ੌਜੀ, ਸੁਰਿੰਦਰ ਤਿਵਾੜੀ, ਮਨੂੰ ਗੋਇਲ, ਪਰਵਿੰਦਰ ਸਿੰਘ ਨਾਗਰਾ ਬਲਾਕ ਸੰਮਤੀ ਮੈਂਬਰ, ਹਰਿੰਦਰ ਸਿੰਘ ਟੋਨਾ ਸਰਪੰਚ ਭਾਦਲਾ, ਜੋਗਿੰਦਰ ਸਿੰਘ ਕਾਕਾ, ਬਾਬਾ ਪ੍ਰੀਤਮ ਸਿੰਘ, ਮਨਜੋਤ ਸਿੰਘ ਮੋਨੂੰ, ਪਰਮਿੰਦਰ ਸਿੰਘ ਕਲਸੀ, ਧਰਮ ਸਿੰਘ, ਮਨਦੀਪ ਸਿੰਘ ਗੱਬਰ, ਗੁਰਪ੍ਰੀਤ ਸਿੰਘ ਡੀਸੀ, ਹਰਮਿੰਦਰ ਸਿੰਘ ਡੀਸੀ, ਅਵਤਾਰ ਸਿੰਘ ਭੱਟੀਆ, ਹਰਮਨ ਸਿੰਘ ਸੋਹੀ, ਬਬਲਾ ਮਹਿਤਾ, ਵਿਨੋਦ ਕੁਮਾਰ, ਨਿਸ਼ਾ ਸ਼ਰਮਾ, ਗਾਂਧੀ ਭਾਜਪਾ, ਹਰੀਸ਼ ਮਹਿੰਦਰੂ, ਹਰਪ੍ਰੀਤ ਸਿੰਘ ਕਾਲਾ, ਪਰਗਟ ਸਿੰਘ ਫਤਹਿਪੁਰ, ਗੁਰਸ਼ਰਨ ਸਿੰਘ ਲਾਲੂ, ਪਰਮਿੰਦਰ ਸਿੰਘ ਹੋਲ, ਲੱਖੀ ਬੈਨੀਪਾਲ ਰੋਹਣੋਂ, ਭਗਵਾਨ ਸਿੰਘ ਹੋਲ, ਰਾਜਪਾਲ ਸਿੰਘ ਬੀਪੁਰ, ਸੁਖਵਿੰਦਰ ਸਿੰਘ ਮਾਂਗਟ, ਗੋਲਡੀ ਸ਼ਰਮਾ, ਕੁਲਦੀਪ ਕੌਰ ਗਗਨ ਕਾਲੀਰਾਓ ਇਸਤਰੀ ਵਿੰਗ ਪ੍ਰਧਾਨ ਅਕਾਲੀ ਦਲ, ਸੰਦੀਪ ਕੌਰ ਬਲਜੀਤ ਕੌਰ, ਮੀਨੂੰ, ਰਮਨਜੀਤ ਸਿੰਘ ਕਲਸੀ, ਹੈਪੀ ਖੰਨਾ, ਜੋਯਿਤਾ ਸ਼ਰਮਾ, ਨਿਸ਼ਾ ਸ਼ਰਮਾ, ਪੂਜਾ ਸਹਨੇਵਾਲੀਆ ਆਦਿ ਹਾਜ਼ਰ ਸਨ।