ਬੀਕਾਨੇਰ ਸਵੀਟ ਸ਼ਾਪ 'ਚ ਨਾਬਾਲਗ ਦੀਆਂ ਚੋਰੀ-ਛਿਪੇ ਤਸਵੀਰਾਂ ਖਿੱਚਣ ਦਾ ਦੋਸ਼, ਨੌਜਵਾਨ ਖ਼ਿਲਾਫ਼ ਕੇਸ ਦਰਜ
ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਅਮਰਪੁਰਾ ਵਾਸੀ ਇਕ ਲੜਕੀ ਦੀ ਸ਼ਿਕਾਇਤ 'ਤੇ ਕਾਮਰਾਨ ਰੋਡ ਇਲਾਕੇ ਦੇ ਰਹਿਣ ਵਾਲੇ ਪ੍ਰੀਤ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 74 ਤਹਿਤ ਮਾਮਲਾ ਦਰਜ ਕੀਤਾ ਹੈ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਫੀਲਡ ਗੰਜ ਵਿੱਚ ਉਸ ਦੀ ਆਰਟੀਫ਼ਿਸ਼ਲ ਗਹਿਣਿਆਂ ਦੀ ਦੁਕਾਨ ਹੈ।
Publish Date: Tue, 21 Jul 2026 11:53 AM (IST)
Updated Date: Tue, 21 Jul 2026 12:00 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੇ ਫੀਲਡ ਗੰਜ ਇਲਾਕੇ ਵਿੱਚ ਸਥਿਤ ਬੀਕਾਨੇਰ ਸਵੀਟ ਸ਼ਾਪ ਵਿੱਚ ਇੱਕ ਨਾਬਾਲਗ ਲੜਕੀ ਦੀ ਉਸ ਦੀ ਮਰਜ਼ੀ ਤੋਂ ਬਿਨਾਂ ਤਸਵੀਰਾਂ ਖਿੱਚਣ ਅਤੇ ਉਸ ਵੱਲ ਅਸ਼ਲੀਲਤਾ ਪੂਰਨ ਰਵੱਈਆ ਅਪਣਾਉਣ ਦੇ ਦੋਸ਼ ਹੇਠ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਅਮਰਪੁਰਾ ਵਾਸੀ ਇਕ ਲੜਕੀ ਦੀ ਸ਼ਿਕਾਇਤ 'ਤੇ ਕਾਮਰਾਨ ਰੋਡ ਇਲਾਕੇ ਦੇ ਰਹਿਣ ਵਾਲੇ ਪ੍ਰੀਤ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 74 ਤਹਿਤ ਮਾਮਲਾ ਦਰਜ ਕੀਤਾ ਹੈ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਫੀਲਡ ਗੰਜ ਵਿੱਚ ਉਸ ਦੀ ਆਰਟੀਫ਼ਿਸ਼ਲ ਗਹਿਣਿਆਂ ਦੀ ਦੁਕਾਨ ਹੈ। ਬੀਤੇ ਦਿਨੀ ਸ਼ਾਮ ਕਰੀਬ 6:40 ਵਜੇ ਉਸ ਦੀ ਨਾਬਾਲਗ ਧੀ ਆਪਣੇ ਭਰਾ ਨਾਲ ਨੇੜਲੇ ਬੀਕਾਨੇਰ ਸਵੀਟ ਸ਼ਾਪ ਵਿੱਚ ਖਾਣਾ ਖਾਣ ਗਈ ਸੀ। ਇਸ ਦੌਰਾਨ ਦੋਸ਼ੀ ਪ੍ਰੀਤ ਸਿੰਘ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਮੋਬਾਈਲ ਫ਼ੋਨ ਨਾਲ ਉਸ ਦੀਆਂ ਤਸਵੀਰਾਂ ਖਿੱਚੀਆਂ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਹ ਨਾਬਾਲਗ ਵੱਲ ਅਸ਼ਲੀਲ ਢੰਗ ਨਾਲ ਦੇਖ ਰਿਹਾ ਸੀ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਕੱਠੇ ਕੀਤੇ ਜਾਣ ਵਾਲੇ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।