ਲੱਖਾਂ ਰੁਪਏ ਦਾ ਧਾਗਾ ਖ਼ਰੀਦ ਕੇ ਨਹੀਂ ਕੀਤਾ ਭੁਗਤਾਨ, ਦੋ ਨਾਮਜ਼ਦ
ਲੱਖਾਂ ਰੁਪਏ ਦਾ ਧਾਗਾ ਖਰੀਦ ਕੇ ਨਹੀਂ ਕੀਤਾ ਭੁਗਤਾਨ ਦੌਸ਼ੀਆਂ ਖਿਲਾਫ ਮਾਮਲਾ ਦਰਜ
Publish Date: Wed, 18 Feb 2026 09:39 PM (IST)
Updated Date: Thu, 19 Feb 2026 04:13 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਧਾਗਾ ਕਾਰੋਬਾਰੀ ਕੋਲੋਂ ਲੱਖਾਂ ਰੁਪਏ ਦਾ ਧਾਗਾ ਖ਼ਰੀਦ ਕੇ ਬਦਲੇ ’ਚ ਬਣਦਾ ਭੁਗਤਾਨ ਨਾ ਦੇਣ ਦੇ ਦੋਸ਼ ’ਚ ਥਾਣਾ-3 ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ। ਪੁਲਿਸ ਨੇ ਇਹ ਮਾਮਲਾ ਮਹਾਂਵੀਰ ਨਗਰ ਐੱਮਬੀਡੀ ਮਾਲ ਦੇ ਸਾਹਮਣੇ ਰਹਿਣ ਵਾਲੇ ਅਨਮੋਲ ਬਾਜ਼ਾਰ ਦੇ ਬਿਆਨ ’ਤੇ ਅਰੁਣ ਕਾਲੀਆ ਤੇ ਉਸ ਦੇ ਪਿਤਾ ਧਰਮ ਕਾਲੀਆ ਵਾਸੀ ਗੁਰਦੇਵ ਨਗਰ ਦੇ ਖ਼ਿਲਾਫ਼ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨਮੋਲ ਬਜਾਜ ਮੁਤਾਬਕ ਮੁਲਜ਼ਮਾਂ ਨੇ ਉਸ ਦੀ ਫਰਮ ਕੋਲੋਂ 13 ਲੱਖ 41 ਹਜ਼ਾਰ ਰੁਪਏ ਤੋਂ ਵੀ ਵੱਧ ਕੀਮਤ ਦਾ ਧਾਗਾ ਖਰੀਦਿਆ ਸੀ। ਇਹ ਸਮਾਨ ਖਰੀਦਣ ਤੋਂ ਬਾਅਦ ਮੁਲਜ਼ਮਾਂ ਨੇ ਨਿਰਧਾਰਤ ਸਮੇਂ ਅੰਦਰ ਉਨ੍ਹਾਂ ਦਾ ਭੁਗਤਾਨ ਨਹੀਂ ਕੀਤਾ, ਵਾਰ ਵਾਰ ਪੈਸੇ ਮੰਗਣ ਦੇ ਬਾਵਜੂਦ ਮੁਲਜ਼ਮ ਲਾਅਰੇ ਹੀ ਲਗਾਉਂਦੇ ਰਹੇ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਦਰਜ ਕਰਵਾ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਨਮੋਲ ਬਾਜ਼ਾਰ ਦੇ ਬਿਆਨ ਉੱਪਰ ਅਰੁਣ ਕਾਲੀਆ ਅਤੇ ਉਸ ਦੇ ਪਿਤਾ ਧਰਮ ਕਾਲੀਆ ਵਾਸੀ ਗੁਰਦੇਵ ਨਗਰ ਦੇ ਖਿਲਾਫ ਮਾਮਲਾ ਦਰਜ ਕਰਕੇ ਕਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।