ਜਾਅਲੀ ਦਸਤਖਤਾਂ ਨਾਲ ਕਰੋੜਾਂ ਦੀ ਠੱਗੀ, ਵਪਾਰੀ ਨੂੰ ਲਗਾਇਆ ਵੱਡਾ ਚੂਨਾ
ਜਾਅਲੀ ਦਸਤਖਤਾਂ ਨਾਲ ਕਰੋੜਾਂ ਦੀ ਠੱਗੀ, ਵਪਾਰੀ ਨੂੰ ਲਗਾਇਆ ਵੱਡਾ ਚੂਨਾ
Publish Date: Thu, 26 Mar 2026 09:12 PM (IST)
Updated Date: Fri, 27 Mar 2026 04:11 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ’ਚ ਵੱਡੀ ਵਿੱਤੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਵਪਾਰਕ ਵਰਗ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਹਰਪਾਲ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਲਲਿਤ ਅਗਰਵਾਲ ਵਾਸੀ ਫ਼ਰੀਦਾਬਾਦ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਕ ਦੋਸ਼ੀ ਨਾਲ ਉਸ ਦਾ ਵਪਾਰਕ ਲੈਣ-ਦੇਣ ਚੱਲ ਰਿਹਾ ਸੀ ਤੇ ਇਸ ਦੌਰਾਨ ਦੋਸ਼ੀ ਨੇ ਭਰੋਸਾ ਜਿੱਤ ਕੇ ਉਸ ਦੇ ਆਧਾਰ ਕਾਰਡ ਤੇ ਪੈਨ ਕਾਰਡ ਵਰਗੇ ਮਹੱਤਵਪੂਰਨ ਦਸਤਾਵੇਜ਼ਾਂ ਦੀ ਜਾਣਕਾਰੀ ਹਾਸਲ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਇਸ ਜਾਣਕਾਰੀ ਦਾ ਗਲਤ ਫਾਇਦਾ ਚੁੱਕਦਿਆਂ ਜਾਅਲੀ ਦਸਤਖਤ ਤਿਆਰ ਕੀਤੇ ਅਤੇ ਨਕਲੀ ਫਰਮ ਬਣਾਕੇ ਵੱਡੇ ਪੱਧਰ ’ਤੇ ਲੈਣ-ਦੇਣ ਕੀਤਾ। ਇਸ ਪ੍ਰਕਿਰਿਆ ਰਾਹੀਂ ਉਸ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਤੇ ਸ਼ਿਕਾਇਤਕਰਤਾ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ। ਜਦੋਂ ਇਹ ਗੱਲ ਸਾਹਮਣੇ ਆਈ ਤਾਂ ਪੀੜਤ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕੇ।