ਬਿਜ਼ਨੈਸ ਪਲੱਸ-ਗੁਨੇਬੋ ਸੇਫ ਸਟੋਰੇਜ ਵੱਲੋਂ ਭਾਰਤ ਦੇ ਜਿਊਲਰਾਂ ਲਈ ਸਟਿਲਏਜ ਮਹੋਤਸਵ 2026 ਦੀ ਸ਼ੁਰੂਆਤ ਬਿਜ਼ਨੈਸ ਪਲੱਸ-ਗੁਨੇਬੋ ਸੇਫ ਸਟੋਰੇਜ ਵੱਲੋਂ ਭਾਰਤ ਦੇ ਜਿਊਲਰਾਂ ਲਈ ਸਟਿਲਏਜ ਮਹੋਤਸਵ 2026 ਦੀ ਸ਼ੁਰੂਆਤ
Publish Date: Thu, 13 Aug 2026 08:47 PM (IST)
Updated Date: Fri, 14 Aug 2026 04:06 AM (IST)
ਪੰਜਾਬ ’ਚ ਕੰਪਨੀ ਨੇ ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ’ਚ ਆਪਣੇ ਸ਼ੋਅਰੂਮ ਬਣਾਏ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਫਿਜ਼ੀਕਲ ਸਕਿਓਰਿਟੀ ਹੱਲਾਂ ਦੀ ਵਿਸ਼ਵ ਪੱਧਰੀ ਮੋਹਰੀ ਕੰਪਨੀ ਗੁਨੇਬੋ ਨੇ ਆਪਣੇ ਦੇਸ਼ ਪੱਧਰੀ ਜਾਗਰੂਕਤਾ ਮੁਹਿੰਮ ‘ਸਟਿਲਏਜ ਮਹੋਤਸਵ 2026’ ਦੇ ਦੂਜੇ ਐਡੀਸ਼ਨ ਦਾ ਐਲਾਨ ਕੀਤਾ ਹੈ। ਪਹਿਲੇ ਐਡੀਸ਼ਨ ਦੀ ਸਫਲਤਾ ਤੋਂ ਬਾਅਦ ਇਸ ਸਾਲ ਇਹ ਮੁਹਿੰਮ ਦੇਸ਼ ਭਰ ਦੇ 200 ਤੋਂ ਵੱਧ ਸ਼ਹਿਰਾਂ ਵਿੱਚ ਜਿਊਲਰਾਂ ਤੱਕ ਪਹੁੰਚੇਗੀ। ਇਸ ਦੌਰਾਨ ਮਾਹਿਰਾਂ ਵੱਲੋਂ ਸੁਰੱਖਿਆ ਜਾਗਰੂਕਤਾ ਸੈਸ਼ਨ, ਲਾਈਵ ਉਤਪਾਦ ਪ੍ਰਦਰਸ਼ਨ ਅਤੇ ਇੰਟਰਐਕਟਿਵ ਵਿਚਾਰ-ਵਟਾਂਦਰੇ ਕਰਵਾਏ ਜਾਣਗੇ। ਇਹ ਜਾਣਕਾਰੀ ਵਿਨੀਤ ਗਰਗ ਡਿਸਟ੍ਰੀਬਿਊਟਰ ਪੰਜਾਬ ਗੁਨੇਬੋ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਸੁਧੀਰ ਮਾਹਨਾ ਐਸੋਸੀਏਟ ਸੀਨੀਅਰ ਮੈਨੇਜਰ ਗੁਨੇਬੋ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਟਿਲਏਜ ਮਹੋਤਸਵ 2026 ਦਾ ਮਕਸਦ ਜਿਊਲਰਾਂ ਅਤੇ ਰਿਟੇਲਰਾਂ ਨੂੰ ਬੀਆਈਐਸ-ਪ੍ਰਮਾਣਿਤ ਫਿਜ਼ੀਕਲ ਸਕਿਓਰਿਟੀ ਹੱਲਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਬਦਲਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਉਹ ਆਪਣੇ ਕਾਰੋਬਾਰ ਤੇ ਕੀਮਤੀ ਗਹਿਣਿਆਂ ਦੀ ਬਿਹਤਰ ਸੁਰੱਖਿਆ ਕਰ ਸਕਣ। ਇਸ ਮੁਹਿੰਮ ਤਹਿਤ ਸਟਿਲਏਜ ਵੱਲੋਂ ਆਪਣੇ ਬੀਆਈਐਸ-ਪ੍ਰਮਾਣਿਤ ਸੇਫ਼, ਡਾਇਨਾਸਲਾਈਡ ਸਲਾਈਡਿੰਗ ਵਾਲਟ ਡੋਰ, ਡਾਇਨਾਸ਼ੀਲਡ ਮਿਨੀ ਵਾਲਟ ਅਤੇ ਆਧੁਨਿਕ ਹਾਈ-ਸਿਕਿਓਰਿਟੀ ਲਾਕਿੰਗ ਹੱਲਾਂ ਸਮੇਤ ਨਵੀਂ ਪੀੜ੍ਹੀ ਦੀਆਂ ਸੁਰੱਖਿਆ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਪਹਿਲਕਦਮੀ ਪੂਰੇ ਭਾਰਤ ਵਿੱਚ ਸੁਰੱਖਿਅਤ, ਆਧੁਨਿਕ ਤੇ ਭਰੋਸੇਮੰਦ ਸੁਰੱਖਿਆ ਪ੍ਰਬੰਧਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਗੁਨੇਬੋ ਦੇਸ਼ ਭਰ ਦੇ ਜਿਊਲਰਾਂ, ਜਿਊਲਰ ਐਸੋਸੀਏਸ਼ਨਾਂ ਤੇ ਉਦਯੋਗ ਨਾਲ ਜੁੜੇ ਹੋਰ ਹਿੱਸੇਦਾਰਾਂ ਨਾਲ ਸਿੱਧਾ ਸੰਵਾਦ ਕਰੇਗਾ। ਇਨ੍ਹਾਂ ਪ੍ਰੋਗਰਾਮਾਂ ’ਚ ਲਾਈਵ ਉਤਪਾਦ ਪ੍ਰਦਰਸ਼ਨ ਦੇ ਨਾਲ-ਨਾਲ ਸੁਰੱਖਿਆ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਵੀ ਸ਼ਾਮਲ ਹੋਣਗੇ। ਗੁਨੇਬੋ ਸੇਫ ਸਟੋਰੇਜ ਦੇ ਏਸ਼ੀਆ ਲਈ ਹੈੱਡ ਮਾਰਕੀਟਿੰਗ ਤੇ ਪ੍ਰੋਡਕਟ ਮੈਨੇਜਮੈਂਟ ਅਨਿਰਬਾਨ ਮੁਖੁਟੀ ਨੇ ਕਿਹਾ ਕਿ ਭਾਰਤ ਦਾ ਜਿਊਲਰੀ ਉਦਯੋਗ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਇਸੇ ਰਫ਼ਤਾਰ ਨਾਲ ਅੱਗੇ ਵਧਣਾ ਹੋਵੇਗਾ।