- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਬਸਪਾ ਨੇ ਕੀਤੀ ਹਲਕਾ ਸਾਹਨੇਵਾਲ ਵਿੱਚ ਅਹਿਮ ਮੀਟਿੰਗ

ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ : ਬਸਪਾ ਹਲਕਾ ਸਾਹਨੇਵਾਲ ਦੇ ਮੁੱਖ ਦਫਤਰ ਚੰਡੀਗੜ੍ਹ ਰੋਡ ਜਮਾਲਪੁਰ ’ਚ ਹਲਕਾ ਇੰਚਾਰਜ ਜਗਤਾਰ ਸਿੰਘ ਕੈਂਥ ਸਾਬਕਾ ਬੈਂਕ ਮੈਨੇਜਰ ਤੇ ਪ੍ਰਧਾਨ ਹਰਜਿੰਦਰਪਾਲ ਸੁਜਾਤਵਾਲ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ’ਚ ਬਲਦੇਵ ਸਿੰਘ ਮਹਿਰਾ ਸੀਨੀਅਰ ਮੀਤ ਪ੍ਰਧਾਨ ਮੁੱਖ ਮਹਿਮਾਨ ਤੇ ਅਮਰਜੀਤ ਸਿੰਘ ਜਰਨਲ ਸੈਕਟਰੀ ਪੰਜਾਬ, ਬਲਜੀਤ ਸਿੰਘ ਸਲਾਣਾ ਜਰਨਲ ਸੈਕਟਰੀ, ਹਰਭਜਨ ਸਿੰਘ ਦੁਲਮਾਂ ਜ਼ਿਲ੍ਹਾ ਪ੍ਰਧਾਨ ਦਿਹਾਤੀ, ਗੁਰਮੀਤ ਸਿੰਘ ਚੋਬਦਾਰਾਂ ਇੰਚਾਰਜ ਫਤਿਹਗੜ੍ਹ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ 9 ਅਕਤੂਬਰ ਨੂੰ ਮਨਾਉਣ ਸਬੰਧੀ ਵਿਚਾਰ ਵਟਾਂਦਰੇ ਕੀਤੇ। ਇਸ ਮੌਕੇ ਬਸਪਾ ਆਗੂਆਂ ਨੇ ਆਪਣੇ ਸੰਬੋਧਨ ’ਚ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਲਈ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੇ ਹਰ ਘਰ ਤੱਕ ਬਸਪਾ ਦੀ ਵਿਚਾਰਧਾਰਾ ਨੂੰ ਪਹੁੰਚਾਉਣ ’ਤੇ ਜ਼ੋਰ ਦਿੱਤਾ, ਤਾਂ ਜੋ 2027 ਦੀਆਂ ਚੋਣਾਂ ਵਿੱਚ ਪਾਰਟੀ ਵੱਲੋਂ ਵਧੀਆ ਨਤੀਜੇ ਮਿਲ ਸਕਣ। ਇਸ ਮੌਕੇ ਰਾਮ ਲੋਕ ਜ਼ਿਲ੍ਹਾ ਸੈਕਰਟਰੀ, ਪਰਮਹੰਸ ਰਾਮਨਗਰ, ਜਗਪਾਲ ਸਿੰਘ ਜੱਗਾ, ਰਾਮ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਰਾਮ, ਪਰਮਿੰਦਰ ਸਿੰਘ, ਸੁਨੀਲ ਕੁਮਾਰ, ਅਜਮੇਰ ਸਿੰਘ, ਮਲਕੀਤ ਸਿੰਘ, ਔਰਨ ਕੁਮਾਰ, ਮਿਲਨ ਸਿੰਘ, ਈਸ਼ਰ ਸਿੰਘ, ਸ਼ਿਵ ਦਾਸ, ਰਾਮ ਲਲਿਤ, ਜਸਵਿੰਦਰ ਜੱਸੀ, ਮਹਾਦੇਵ ਗੌਤਮ ਤੇ ਹਰਸ਼ਵਰਧਨ ਤੋਂ ਇਲਾਵਾ ਬਸਪਾ ਦੇ ਕਈ ਵਰਕਰਜ਼ ਹਾਜ਼ਰ ਸਨ।