ਫਿਕੋ ਦੇ ਪ੍ਰਧਾਨ ਕੁਲਾਰ ਨੇ ਰਿਸ਼ੀ ਪਾਹਵਾ ਨੂੰ ਐਕਮਾ ਦੇ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
ਜ਼ਰੂੁਰੀ ਖ਼ਬਰ-ਫਿਕੋ ਦੇ ਪ੍ਰਧਾਨ ਕੁਲਾਰ ਨੇ ਰਿਸ਼ੀ ਪਾਹਵਾ ਨੂੰ ਐਕਮਾ ਦੇ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
Publish Date: Wed, 01 Apr 2026 07:52 PM (IST)
Updated Date: Thu, 02 Apr 2026 04:11 AM (IST)
- ਰਿਸ਼ੀ ਪਾਹਵਾ ਦੀ ਅਗਵਾਈ ’ਚ ਐਕਮਾ ਹੋਰ ਤਰੱਕੀ ਵੱਲ ਪਾਸੇ ਜਾਵੇਗੀ : ਕੁਲਾਰ ਫ਼ੋਟੋ ਨੰਬਰ-21 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਏਵਨ ਸਾਈਕਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਰਿਸ਼ੀ ਪਾਹਵਾ ਨੂੰ 2026-28 ਦੇ ਕਾਰਜਕਾਲ ਲਈ ਆਲ-ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ (ਐਕਮਾ) ਦੇ ਦੂਜੇ ਕਾਰਜਕਾਲ ਲਈ ਪ੍ਰਧਾਨ ਵਜੋਂ ਉਨ੍ਹਾਂ ਦੀ ਵੱਕਾਰੀ ਨਿਯੁਕਤੀ ਤੇ ਹਾਰਦਿਕ ਵਧਾਈਆਂ ਦਿੱਤੀਆਂ। ਕੁਲਾਰ ਨੇ ਕਿਹਾ ਕਿ ਰਿਸ਼ੀ ਪਾਹਵਾ ਸਾਈਕਲ ਉਦਯੋਗ ਦਾ ਭਰਪੂਰ ਤਜਰਬਾ ਅਤੇ ਚੰਗੀ ਸਮਝ ਲਿਆਉਂਦੇ ਹਨ, ਜੋ ਇਸ ਖੇਤਰ ਨੂੰ ਅੱਗੇ ਵਧਾਉਣ ਤੇ ਇਸ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰੇਗਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਅਗਵਾਈ ਹੇਠ ਆਲ-ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਵਧਦੀ ਰਹੇਗੀ ਅਤੇ ਨਵੀਂ ਤਰੱਕੀ ਪ੍ਰਾਪਤ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿੱਚ ਉਦਯੋਗ ਵੱਲੋਂ ਰਿਸ਼ੀ ਪਾਹਵਾ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਫਿਕੋ ਐਕਮਾ ਨਾਲ ਮਿਲ ਕੇ ਸਾਈਕਲ ਉਦਯੋਗ ਦੀ ਤਰੱਕੀ ਲਈ ਕੰਮ ਕਰੇਗੀ। ਇਸ ਮੌਕੇ ਜਗਦੇਵ ਸਿੰਘ ਵਿੱਕੀ ਕੁਲਾਰ ਕਾਰਜਕਾਰੀ ਡਾਇਰੈਕਟਰ ਕੁਲਾਰ ਗਰੁੱਪ, ਜੀਡੀ ਕਪੂਰ ਏਵਨ ਸਾਈਕਲ ਆਦਿ ਹਾਜ਼ਰ ਸਨ।