ਪੰਜਾਬ 'ਚ ਸ਼ਰੇਆਮ ਗੁੰਡਾਗਰਦੀ : ਬਿਨਾਂ ਨੰਬਰ ਕਾਰ ਵਾਲਿਆਂ ਨੇ ਰਾਹ ਰੋਕ ਕੇ ਕਾਰ ਸਵਾਰ ’ਤੇ ਤਾਣਿਆ ਪਿਸਤੌਲ, 3 ਮਹੀਨੇ ਦੀ ਦੇਰੀ ਨਾਲ ਜਾਗੀ ਪੁਲਿਸ ਦੁੱਗਰੀ ਇਲਾਕੇ ਵਿੱਚ ਰਾਹ ਵਿੱਚ ਜਾ ਰਹੇ ਕਾਰ ਸਵਾਰ ਨੂੰ ਘੇਰ ਕੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗਾਲੀ-ਗਲੋਚ ਕਰਨ ਅਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਚਿੱਟੇ ਰੰਗ ਦੀ ਬਿਨਾਂ ਨੰਬਰੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
Publish Date: Fri, 02 Oct 2026 12:06 PM (IST)
Updated Date: Fri, 02 Oct 2026 12:07 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਦੁੱਗਰੀ ਇਲਾਕੇ ਵਿੱਚ ਰਾਹ ਵਿੱਚ ਜਾ ਰਹੇ ਕਾਰ ਸਵਾਰ ਨੂੰ ਘੇਰ ਕੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗਾਲੀ-ਗਲੋਚ ਕਰਨ ਅਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਚਿੱਟੇ ਰੰਗ ਦੀ ਬਿਨਾਂ ਨੰਬਰੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਥਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਗੁਰੂ ਨਾਨਕ ਕਲੋਨੀ ਦੇ ਵਾਸੀ ਸੁਖਵਿੰਦਰ ਸਿੰਘ ਗਿੱਲ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੀ ਚਿੱਟੇ ਰੰਗ ਦੀ ਸ਼ੈਵਰਲੇਟ ਸੈਲ ਕਾਰ ਵਿੱਚ ਨਿੱਜੀ ਕੰਮ ਸਬੰਧੀ ਜਾ ਰਿਹਾ ਸੀ। ਜਦੋਂ ਉਹ ਸੀਆਰਪੀਐੱਫ ਫੇਜ਼-1, ਦੁੱਗਰੀ ਨੇੜੇ ਦਰਗਾਹ ਕੋਲ ਪਹੁੰਚਿਆ ਤਾਂ ਪਿੱਛੋਂ ਚਿੱਟੇ ਰੰਗ ਦੀ ਬਿਨਾਂ ਨੰਬਰੀ ਕਾਰ ਵਿੱਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ।
ਸ਼ਿਕਾਇਤਕਰਤਾ ਮੁਤਾਬਕ ਤਿੰਨਾਂ ਨੇ ਉਸ ਨਾਲ ਗਾਲੀ-ਗਲੋਚ ਅਤੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਉਸ ਵੱਲ ਤਾਣ ਦਿੱਤੀ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਪਿਸਤੌਲ ਤਾਣ ਕੇ ਧਮਕਾਇਆ। ਗਿੱਲ ਨੇ ਦੱਸਿਆ ਕਿ ਮੁਲਜਮਾਂ ਨੇ ਇਹ ਆਖਿਆ ਕਿ ਇਹ ਅਜੇ ਸਿਰਫ ਚੇਤਾਵਨੀ ਹੈ। ਧਮਕੀਆਂ ਦਿੰਦੇ ਹੋਏ ਤਿੰਨੇ ਅਣਪਛਾਤੇ ਵਿਅਕਤੀ ਆਪਣੀ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।
ਮਾਮਲੇ ਵਿੱਚ ਦੁੱਗਰੀ ਪੁਲਿਸ ਨੇ ਸੁਖਵਿੰਦਰ ਸਿੰਘ ਗਿੱਲ ਦੇ ਬਿਆਨ ਦੇ ਆਧਾਰ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 351(2) ਬੀਐੱਨਐੱਸ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਦੇ ਨਾਲ-ਨਾਲ ਘਟਨਾ ਸਬੰਧੀ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।