ਡਾ. ਦੁਲਚਾ ਸਿੰਘ ਬਰਾੜ ਵੱਲੋਂ ਲਿਖੀ ਕਿਤਾਬ ‘ਅਣਭੁੱਲੇ ਅਹਿਸਾਸ’ ਲੋਕ ਅਰਪਣ
ਡਾ.ਦੁਲਚਾ ਸਿੰਘ ਬਰਾੜ ਵੱਲੋਂ ਲਿਖੀ ਕਿਤਾਬ ‘ਅਣਭੁੱਲੇ ਅਹਿਸਾਸ’ ਲੋਕ ਅਰਪਣ
Publish Date: Thu, 02 Apr 2026 06:20 PM (IST)
Updated Date: Thu, 02 Apr 2026 06:22 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਵਿਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ, ਜਨਮੇਜਾ ਜੌਹਲ, ਪੰਜਾਬ ਹਾਕੀ ਫੈਡਰੇਸ਼ਨ ਦੇ ਸਕੱਤਰ ਅਮਰਪਾਲ ਸਿੰਘ ਪੂੰਨੀਆਂ, ਉਰਦੂ ਦੇ ਸ਼ਾਇਰ ਵਿਸ਼ਾਲ ਖੁੱਲਰ, ਪੰਜਾਬੀ ਚਿੰਤਕ ਆਸਟਰੇਲੀਆ, ਕੁਲਦੀਪ ਸਿੰਘ ਜੌਹਲ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਵਿਪਨ ਰਾਮਪਾਲ ਅਤੇ ਰਵਿੰਦਰ ਰੰਗੂਵਾਲ, ਕਲਾ ਪ੍ਰੇਮੀਆਂ, ਸਾਹਿਤਕਾਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਦੁਲਚਾ ਸਿੰਘ ਬਰਾੜ ਵੱਲੋਂ ਲਿਖੀ ਕਿਤਾਬ ‘ਅਣਭੁੱਲੇ ਅਹਿਸਾਸ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਜਨਮੇਜਾ ਸਿੰਘ ਜੋਹਲ ਨੇ ਕਿਹਾ ਕਿ ਇਹ ਸਿਰਫ਼ ਇਕ ਕਿਤਾਬ ਹੀ ਨਹੀਂ, ਸਗੋਂ ਅਨੇਕਾਂ ਸ਼ਬਦ ਜੋ ਅਸੀਂ ਵਿਸਾਰ ਚੁੱਕੇ ਹਾਂ, ਉਨ੍ਹਾਂ ਦਾ ਇੱਕ ਸੰਗ੍ਰਹਿ ਵੀ ਹੈ। ਡਾ. ਦੁਲਚਾ ਸਿੰਘ ਬਰਾੜ ਨੇ ਇਸ ਮੌਕੇ ’ਤੇ ਬੋਲਦਿਆਂ ਕਿਹਾ ਕਿ ਉਹ ਆਪਣੇ ਵਿਦਿਆਰਥੀ ਕਾਲ ਵਿੱਚ ਖ਼ਿਡਾਰੀ ਅਤੇ ਸੇਵਾ ਕਾਲ ਵਿਚ ਇਕ ਵਿਗਿਆਨੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਵੱਖ-ਵੱਖ ਅਹੁਦਿਆਂ ’ਤੇ ਕਾਰਜਸ਼ੀਲ ਰਹੇ ਪਰ ਮੇਰੇ ਦਿਲ ਦੇ ਕਿਸੇ ਕੋਨੇ ਅੰਦਰ ਇਕ ਲੇਖਕ ਹਮੇਸ਼ਾ ਜਿਊਂਦਾ ਰਿਹਾ ਜਿਸ ਦਾ ਪ੍ਰਮਾਣ ਹੈ ‘ਅਣਭੁੱਲੇ ਅਹਿਸਾਸ’ ਜਿਸ ਵਿਚ ਉਹ ਆਪਣੇ ਬਚਪਣ ਵੇਲੇ ਦੇ ਕੁੱਝ ਅਹਿਸਾਸ ਇਸ ਕਿਤਾਬ ਵਿਚ ਦਰਜ ਕਰ ਸਕੇ। ਬਰਾੜ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਸਧਾਰਣ ਸ਼ਬਦਾਵਲੀ ਵਿਚ ਲਿਖੀ ਇਸ ਕਿਤਾਬ ਨੂੰ ਵੱਡਾ ਹੁੰਗਾਰਾ ਮਿਲੇਗਾ। ਮੰਚ ਸੰਚਾਲਣ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ।