- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਦਿੱਲੀ ਹਾਈਵੇ ਤੇ ਢੰਡਾਰੀ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੜਕ ਕਿਨਾਰੇ ਇੱਕ ਕਰੀਬ 50 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਰਾਹਗੀਰਾਂ ਨੇ ਲਾਸ਼ ਪਈ ਦੇਖ ਕੇ ਤੁਰੰਤ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦਿੱਲੀ ਹਾਈਵੇ ਤੇ ਢੰਡਾਰੀ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੜਕ ਕਿਨਾਰੇ ਇੱਕ ਕਰੀਬ 50 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਰਾਹਗੀਰਾਂ ਨੇ ਲਾਸ਼ ਪਈ ਦੇਖ ਕੇ ਤੁਰੰਤ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਮੂੰਹ ਦੇ ਭਾਰ ਜ਼ਮੀਨ ’ਤੇ ਡਿੱਗਿਆ ਹੋਇਆ ਸੀ। ਸਿਰ ਤੇ ਸੱਟ ਦੇ ਨਿਸ਼ਾਨ ਵੀ ਸਾਫ ਤੌਰ ਤੇ ਦਿਖਾਈ ਦੇ ਰਹੇ ਸਨ। ਮੌਕੇ ਤੋਂ ਇੱਕ ਬਟਨ ਵਾਲਾ ਮੋਬਾਈਲ ਫੋਨ ਮਿਲਿਆ, ਜਦਕਿ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਡਾਇਰੀ ਵੀ ਬਰਾਮਦ ਹੋਈ ਹੈ। ਡਾਇਰੀ ਪਾਣੀ ਵਿੱਚ ਭਿੱਜੀ ਹੋਣ ਕਾਰਨ ਉਸ ਵਿੱਚ ਦਰਜ ਜਾਣਕਾਰੀ ਸਪੱਸ਼ਟ ਨਹੀਂ ਹੋ ਸਕੀ। ਪੁਲਿਸ ਵੱਲੋਂ ਮਾਮਲੇ ਨੂੰ ਕਈ ਪੱਖਾਂ ਤੋਂ ਖੰਗਾਲਿਆ ਜਾ ਰਿਹਾ ਹੈ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਮ੍ਰਿਤਕ ਇੱਥੇ ਕਦੋਂ ਪਹੁੰਚਿਆ ਅਤੇ ਉਸ ਦੇ ਨਾਲ ਕੌਣ-ਕੌਣ ਮੌਜੂਦ ਸੀ।