ਭਾਜਪਾ ਅਹੁਦੇਦਾਰਾਂ ’ਚ ਸੰਗਠਨ ਦੀ ਮਜ਼ਬੂਤੀ ਲਈ ਭਰਿਆ ਜੋਸ਼ ਭਾਜਪਾ ਅਹੁਦੇਦਾਰਾਂ ’ਚ ਸੰਗਠਨ ਦੀ ਮਜ਼ਬੂਤੀ ਲਈ ਭਰਿਆ ਜੋਸ਼
Publish Date: Tue, 20 Oct 2026 07:08 PM (IST)
Updated Date: Tue, 20 Oct 2026 07:09 PM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਭਾਜਪਾ ਜਗਰਾਓਂ ਜ਼ਿਲ੍ਹਾ ਦੇ ਕਾਰਜਕਾਰਨੀ ਦੀ ਦੇਰ ਸ਼ਾਮ ਨੂੰ ਹੋਈ ਮੀਟਿੰਗ ਵਿਚ ਪਾਰਟੀ ਅਹੁਦੇਦਾਰਾਂ ਵਿਚ ਸੰਗਠਨ ਦੀ ਮਜ਼ਬੂਤੀ ਲਈ ਆਗੂਆਂ ਨੇ ਜੋਸ਼ ਭਰਿਆ। ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਜਗਰਾਓਂ ਦਫ਼ਤਰ ਵਿਖੇ ਹੋਈ ਮੀਟਿੰਗ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਭਾਰੀ ਅਨਿਲ ਸੱਚਰ, ਸੂਬਾ ਮੀਤ ਪ੍ਰਧਾਨ ਗੇਜਾ ਰਾਮ, ਸੂਬਾ ਮੀਤ ਪ੍ਰਧਾਨ ਗੇਜਾ ਰਾਮ, ਸਾਬਕਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ, ਸੂਬਾ ਕਾਰਜ-ਕਾਰਨੀ ਮੈਂਬਰ ਸਤੀਸ਼ ਕੁਮਾਰ ਪੱਪੂ, ਲਖਵਿੰਦਰ ਸਿੰਘ ਸਪਰਾ ਤੇ ਬਲਜਿੰਦਰ ਸਿੰਘ ਢਿੱਲੋਂ ਆਦਿ ਆਗੂਆਂ ਨੇ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਨੂੰ ਸੰਗਠਨ ਦੀ ਮਜ਼ਬੂਤੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਜਪਾ ਵੱਲੋਂ ਵਿੱਢੇ ਸੰਘਰਸ਼ ਨੂੰ ਅੱਗੇ ਵਧਾਉਣ ਦੀ ਵਿਉਂਤਬੰਦੀ ਬਾਰੇ ਵਿਸਥਾਰ ਜਾਣੂ ਕਰਾਇਆ। ਭਾਜਪਾ ਆਗੂਆਂ ਨੇ ਪਾਰਟੀ ਅਹੁਦੇਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਦਿ੍ਰੜਤਾ ਨਾਲ ਨਿਭਾਉਣ ਦਾ ਜਿੱਥੇ ਪਾਠ ਪੜਾਇਆ ਉੱਥੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਅਤੇ ਸੰਗਠਨ ਦੀ ਮਜ਼ਬੂਤੀ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਾਰਟੀ ਨਾਲ ਜੋੜਨ ਸਬੰਧੀ ਵੀ ਪ੍ਰੇਰਿਤ ਕੀਤਾ। ਆਗੂਆਂ ਨੇ ਪੀਐੱਮ ਨਰਿੰਦਰ ਮੋਦੀ ਦੇ 25 ਸਾਲ ਦੇ ਸੇਵਾ ਕਾਰਜਕਾਲ ਸਬੰਧੀ ਵਿਸਥਾਰ ਵਿੱਚ ਅਹੁਦੇਦਾਰਾਂ ਨਾਲ ਵਿਚਾਰਾਂ ਕਰਦਿਆਂ ਕਿਹਾ ਕਿ ਪੀਐੱਮ ਮੋਦੀ ਦੀਆਂ 25 ਸਾਲ ਦੀਆਂ ਪ੍ਰਾਪਤੀਆਂ, ਬੇਮਿਸਾਲ, ਬੇਦਾਗ਼ ਕਾਰਜਕਾਲ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਵਰਕਰ ਨੂੰ ਇਨ੍ਹਾਂ ਪ੍ਰਾਪਤੀਆਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਪਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੁਨੀਆਂ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਇਸ ਕਰਕੇ ਹੈ ਕਿਉਂਕਿ ਭਾਜਪਾ ਦਾ ਉਦੇਸ਼ ਪਹਿਲਾਂ ਦੇਸ਼ ਫਿਰ ਪਾਰਟੀ ਹੈ ਜਦਕਿ ਵਿਰੋਧੀ ਪਾਰਟੀਆਂ ਦੇਸ਼ ਨੂੰ ਬਾਅਦ ਵਿੱਚ ਤੇ ਆਪਣੇ ਪਣ ਨੂੰ ਪਹਿਲ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਭਾਜਪਾ ਦੇ ਵੱਧ ਰਹੇ ਵਿਸਥਾਰ ਨੂੰ ਦੇਖ ਬੌਖਲਾਹਟ ਵਿੱਚ ਆ ਕੇ ਝੂਠ ਤੰਤਰ ਦਾ ਸਹਾਰਾ ਲੈ ਕੇ ਭਾਜਪਾ ਨੂੰ ਬਦਨਾਮ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਵਰਕਰਾਂ ਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਆਏ ਪ੍ਰੋਗਰਾਮਾਂ ਵਿੱਚ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕਰਨ ਤਾਂ ਕਿ ਸੰਗਠਨ ਦਾ ਵੱਧ ਵੱਧ ਪ੍ਰਚਾਰ ਹੋ ਸਕੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ ਤੇ ਪ੍ਰਦੀਪ ਜੰਡ, ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ, ਹਲਕਾ ਇੰਚਾਰਜ ਅਜੀਤ ਸਿੰਘ ਅਖਾੜਾ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਵਿਵੇਕ ਭਾਰਦਵਾਜ, ਸੰਜੀਵ ਢੰਡ, ਦਰਪਨ ਸਾਹਨੀ, ਰਾਜਪਾਲ ਜੈਨ, ਦਰਸ਼ਨ ਲਾਲ ਸ਼ੰਮੀ, ਨਵਨੀਤ ਗੁਪਤਾ, ਅਨਿਲ ਕੁਮਾਰ ਸੈਂਟੀ ਚੋਪੜਾ, ਸੁਰੇਸ਼ ਗਰਗ, ਮਾਂਗਟ ਭਗਤ, ਕੁਲਵੰਤ ਭੱਟੀ, ਜੀਤ ਪਾਲ ਸਿੰਘ, ਅਰੁਣ ਮੋਰੀਆ, ਰਾਜਨ ਅਰੋੜਾ ਰਵੀ, ਬਾਲ ਕ੍ਰਿਸ਼ਨ ਗਰਗ, ਮਨੋਜ ਜੈਨ, ਰਣਜੀਤ ਸਿੰਘ ਫੱਲੇਵਾਲ, ਗੁਰਦਿਆਲ ਸਿੰਘ ਗ਼ਾਲਿਬ, ਕੁਲਵੰਤ ਭਾਰਤੀ, ਵਿਸਾਲ ਭਰਤ, ਰਵਿੰਦਰ ਸਿੰਘ ਕਾਉਂਕੇ, ਸੌਰਵ ਗਰਗ, ਸ਼ੁਭਮ ਮੁੱਲਾਂਪੁਰ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਡੱਲਾ, ਡਾ: ਰਾਜ ਕੁਮਾਰ, ਮਹੀਪਾਲ ਕੁਮਾਰ, ਗੁਰਪ੍ਰੀਤ ਸਿੰਘ ਸੋਨੀ, ਸੁਖਵਿੰਦਰ ਸਿੰਘ, ਡਾ: ਨਿਰਮਲ ਸਿੰਘ ਭੁੱਲਰ, ਰਾਕੇਸ਼ ਹੈਪੀ, ਵਰੁਣ ਸ਼ਰਮਾ ਪੱਖੋਵਾਲ, ਅਭੀ ਗੋਇਲ, ਗੁਰਜੰਟ ਸਿੰਘ ਹਠੂਰ, ਮੋਨੂ, ਸੂਜਲ ਪੂਰਥੀ, ਮਨਕਰਨ, ਕਰਨਵੀਰ ਸ਼ਰਮਾ, ਅਰਸ਼ਦੀਪ ਮੰਡਿਆਣੀ, ਵਿਕਾਸ ਮੁੱਲਾਂਪੁਰ ਸਮੇਤ ਪਾਰਟੀ ਦੇ ਜ਼ਿਲ੍ਹਾ ਤੇ ਵੱਖ ਵੱਖ ਸਰਕਲਾਂ ਦੇ ਅਹੁਦੇਦਾਰ ਹਾਜ਼ਰ ਸਨ।