ਪੰਜਾਬ ਸਿਆਸਤ 'ਚ ਵੱਡਾ ਉਬਾਲ : ਭਾਜਪਾ ਗਠਜੋੜ ਦੀ ਦੁਚਿੱਤੀ ’ਚ ਫਸੀ, ਸਥਾਨਕ ਆਗੂ ਆਪਣੇ ਸਿਆਸੀ ਭਵਿੱਖ ਦੀ ਰਣਨੀਤੀ ਬਣਾਉਣ 'ਚ ਬੁਰੀ ਤਰ੍ਹਾਂ ਉਲਝੇ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਾ ਲਗਾਤਾਰ ਵਧ ਰਿਹਾ ਹੈ। ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀਆਂ ਦੋ ਲਿਸਟਾਂ ਜਾਰੀ ਦਿੱਤੀਆਂ ਹਨ। ਕਾਂਗਰਸ ਹਾਈਕਮਾਂਡ ਨੇ ਵੀ ਪੰਜਾਬ ਨੇਤਾਵਾਂ ਵਿੱਚ ਚਲਿਆ ਆ ਰਿਹਾ ਕਾਟੋ ਕਲੇਸ਼ ਖਤਮ ਕਰਕੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਪਰ ਭਾਜਪਾ ਪੰਜਾਬ ਵਿੱਚ ਆਪਣੀ ਗਠਜੋੜ ਨੀਤੀ ਅਜੇ ਸਪੱਸ਼ਟ ਨਹੀਂ ਕਰ ਸਕੀ। ਪਾਰਟੀ ਦੇ ਸੂਬਾ ਅਤੇ ਕੇਂਦਰੀ ਆਗੂਆਂ ਦੀ ਸੁਰ ਨਾ ਮਿਲਣ ਕਾਰਨ ਸਥਾਨਕ ਪੱਧਰ 'ਤੇ ਚੋਣ ਲੜਣ ਦੇ ਦਾਅਵੇਦਾਰ ਦੁਚਿੱਤੀ ਵਿੱਚ ਫਸੇ ਹੋਏ ਪਾਰਟੀ ਦੀ ਅਗਲੀ ਨੀਤੀ ਦੀ ਉਡੀਕ ਵਿੱਚ ਆਪਣੀ ਪੱਧਰ ਤੇ ਕੀਤੇ ਜਾ ਰਹੀ ਜਨ ਸੰਪਰਕ ਮੁਹਿੰਮ ਨੂੰ ਠੰਡੇ ਬਸਤੇ ਵਿੱਚ ਪ
Publish Date: Tue, 17 Nov 2026 09:00 AM (IST)
Updated Date: Tue, 17 Nov 2026 09:00 AM (IST)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਾ ਲਗਾਤਾਰ ਵਧ ਰਿਹਾ ਹੈ। ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀਆਂ ਦੋ ਲਿਸਟਾਂ ਜਾਰੀ ਦਿੱਤੀਆਂ ਹਨ। ਕਾਂਗਰਸ ਹਾਈਕਮਾਂਡ ਨੇ ਵੀ ਪੰਜਾਬ ਨੇਤਾਵਾਂ ਵਿੱਚ ਚਲਿਆ ਆ ਰਿਹਾ ਕਾਟੋ ਕਲੇਸ਼ ਖਤਮ ਕਰਕੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਪਰ ਭਾਜਪਾ ਪੰਜਾਬ ਵਿੱਚ ਆਪਣੀ ਗਠਜੋੜ ਨੀਤੀ ਅਜੇ ਸਪੱਸ਼ਟ ਨਹੀਂ ਕਰ ਸਕੀ। ਪਾਰਟੀ ਦੇ ਸੂਬਾ ਅਤੇ ਕੇਂਦਰੀ ਆਗੂਆਂ ਦੀ ਸੁਰ ਨਾ ਮਿਲਣ ਕਾਰਨ ਸਥਾਨਕ ਪੱਧਰ 'ਤੇ ਚੋਣ ਲੜਣ ਦੇ ਦਾਅਵੇਦਾਰ ਦੁਚਿੱਤੀ ਵਿੱਚ ਫਸੇ ਹੋਏ ਪਾਰਟੀ ਦੀ ਅਗਲੀ ਨੀਤੀ ਦੀ ਉਡੀਕ ਵਿੱਚ ਆਪਣੀ ਪੱਧਰ ਤੇ ਕੀਤੇ ਜਾ ਰਹੀ ਜਨ ਸੰਪਰਕ ਮੁਹਿੰਮ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਜਿਸ ਨਾਲ ਭਾਜਪਾ ਦੇ ਪੰਜਾਬ ਵਿੱਚ ਆਪਣਾ ਜਨ ਅਧਾਰ ਵਧਾਉਣ ਵਿੱਚ ਹੁਣ ਤੱਕ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬ੍ਰੇਕ ਲੱਗ ਰਹੀ ਹੈ।
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜੇਗੀ ਅਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ ਦੇ ਐਲਾਨ ਤੋਂ ਬਾਅਦ ਵਿਧਾਨ ਸਭਾ ਚੋਣ ਲੜਣ ਦੀ ਤਿਆਰੀ ਕਰ ਰਹੇ ਲੋਕਲ ਨੇਤਾਵਾਂ ਨੇ ਆਪੋ ਆਪਣੇ ਹਲਕਿਆਂ ਵਿੱਚ ਭਾਜਪਾ ਦੀਆਂ ਨੀਤੀਆਂ ਨੂੰ ਦਰਸਾਉਂਦੇ ਹੋਏ ਆਪਣੇ ਹੋਰਡਿੰਗਾਂ ਨਾਲ ਪੂਰੇ ਪੰਜਾਬ ਵਿੱਚ ਭਾਜਪਾ ਦੇ ਹੱਕ ਵਿੱਚ ਲਹਿਰ ਬਣਾ ਦਿੱਤੀ, ਪਰ ਭਾਜਪਾ ਹਾਈਕਮਾਂਡ ਤੇ ਸੂਬਾ ਪੱਧਰ ਦੇ ਨੇਤਾਵਾਂ ਵਿੱਚ ਇੱਕ ਸੁਰਤਾ ਨਾ ਹੋਣ ਕਾਰਨ ਉਹ ਆਪਣੇ ਜਨ ਸੰਪਰਕ ਮੁਹਿੰਮ ਨੂੰ ਠੰਡੇ ਬਸਤੇ ਵਿੱਚ ਹੁਣ ਪਾਰਟੀ ਦੇ ਅੰਤਿਮ ਫੈਸਲੇ ਦੀ ਉਡੀਕ ਵਿੱਚ ਬੈਠ ਗਏ ਹਨ।
ਦੱਸਣਯੋਗ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹਰ ਮੰਚ ਤੋਂ ਭਾਜਪਾ ਵੱਲੋਂ 117 ਸੀਟਾਂ ਤੇ ਇਕੱਲੇ ਚੋਣ ਦਾ ਐਲਾਨ ਵਾਰ ਵਾਰ ਕੀਤਾ ਜਾ ਰਿਹਾ ਹੈ। ਜਦਕਿ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਵਿੱਚ ਰੈਲੀ ਦੌਰਾਨ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਟੀਚਾ ਰੱਖਿਆ ਸੀ। ਜੂਨ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਅਕਾਲੀ ਦਲ ਨਾਲ ਗਠਜੋੜ ਬਾਰੇ ਕਿਹਾ ਸੀ ਕਿ ਇਸ ਦਾ ਫੈਸਲਾ ਸਮਾਂ ਆਉਣ 'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਪਾਰਟੀ ਲੋਕਾਂ ਤੋਂ ਮਿਲਣ ਵਾਲੇ ਸੰਦੇਸ਼ ਅਤੇ ਹਾਲਾਤ ਨੂੰ ਦੇਖ ਕੇ ਫੈਸਲਾ ਲਵੇਗੀ।ਹੁਣ ਹਾਲ ਵਿੱਚ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਗਠਜੋੜ ਦੀ ਗੱਲਬਾਤ ਅੰਤਿਮ ਪੜਾਅ ਵਿੱਚ ਹੋਣ ਅਤੇ ਸੀਟਾਂ ਦੀ ਵੰਡ ਬਾਰੇ ਚਰਚਾ ਜਾਰੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਦੋਵਾਂ ਪਾਰਟੀਆਂ ਵੱਲੋਂ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ।
ਸ੍ਰੀ ਗੁਰੂ ਰਵਿਦਾਸ ਜੀ ਦੇ 600ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ 18 ਨਵੰਬਰ ਤੋਂ ਸੰਕਲਪ ਯਾਤਰਾ ਕੱਢੇਗੀ। ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਤੋਂ ਸ਼ੁਰੂ ਹੋਣ ਵਾਲੀ ਇਹ ਯਾਤਰਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਲੰਘੇਗੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਯਾਤਰਾ ਦੀ ਸ਼ੁਰੂਆਤ ਕਰਨਗੇ। 18 ਨਵੰਬਰ ਤੋਂ 3 ਦਸੰਬਰ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਪਾਰਟੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਬੇਗਮਪੁਰਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਏਗੀ। ਇਸ ਮੌਕੇ ਵੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਤਿਆਰੀਆਂ 'ਤੇ ਵੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਲਈ ਤਿਆਰ ਹੈ। ਢਿੱਲੋਂ ਨੇ ਕਿਹਾ ਕਿ ਸਾਡੇ ਕੋਲ ਇੱਕ-ਇੱਕ ਸੀਟ ਲਈ ਪੰਜ-ਪੰਜ ਉਮੀਦਵਾਰ ਹਨ ਪਰ ਅੰਤਿਮ ਫੈਸਲਾ ਪਾਰਟੀ ਹਾਈਕਮਾਨ ਜੋ ਵੀ ਲਵੇਗੀ, ਉਹ ਤਾਂ ਮੰਨਣਾ ਹੀ ਪਵੇਗਾ।
ਗਠਜੋੜ ਬਾਰੇ ਬਣੀ ਇਸ ਸਥਿਤੀ ਨੇ ਭਾਜਪਾ ਦੇ ਉਨ੍ਹਾਂ ਸਥਾਨਕ ਆਗੂਆਂ ਨੂੰ ਵੀ ਉਲਝਣ ਵਿੱਚ ਪਾ ਦਿੱਤਾ ਹੈ, ਜੋ ਆਪਣੇ- ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਟਿਕਟ ਦੀ ਦਾਅਵੇਦਾਰੀ ਲਈ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ। ਇਕੱਲਿਆਂ ਚੋਣ ਲੜਨ ਦੀ ਸੂਰਤ ਵਿੱਚ ਜਿੱਥੇ ਵੱਧ ਸੀਟਾਂ 'ਤੇ ਦਾਅਵੇਦਾਰੀ ਦਾ ਮੌਕਾ ਬਣੇਗਾ, ਉੱਥੇ ਗਠਜੋੜ ਹੋਣ 'ਤੇ ਸੀਟਾਂ ਦੀ ਵੰਡ ਕਾਰਨ ਕਈ ਆਗੂਆਂ ਦੀਆਂ ਉਮੀਦਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸੇ ਕਾਰਨ ਸਥਾਨਕ ਆਗੂਆਂ ਦੀ ਨਜ਼ਰ ਹੁਣ ਪਾਰਟੀ ਹਾਈਕਮਾਂਡ ਦੇ ਅੰਤਿਮ ਫੈਸਲੇ 'ਤੇ ਟਿਕੀ ਹੋਈ ਹੈ।