ਭਾਜਪਾ ਨੇ ਗਰਗ, ਵਿੱਕੀ ਰਾਣਾ ਤੇ ਐਡਵੋਕੇਟ ਅਹੀਰ ਨੂੰ ਸੌਂਪੀ ਜ਼ਿੰਮੇਵਾਰੀ
ਭਾਜਪਾ ਲੁਧਿਆਣਾ ਸ਼ਹਿਰੀ 'ਚ ਕੀਤੇ ਤਿੰਨ ਸਰਕਲ ਪ੍ਰਧਾਨ ਨਿਯੁਕਤ
Publish Date: Wed, 30 Sep 2026 08:37 PM (IST)
Updated Date: Thu, 01 Oct 2026 04:05 AM (IST)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ ਭਾਰਤੀ ਜਨਤਾ ਪਾਰਟੀ (ਭਾਜਪਾ) ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਤਿੰਨ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਤਹਿਤ ਹਲਕਾ ਪੂਰਬੀ ਵਿੱਚ ਦੋ ਅਤੇ ਹਲਕਾ ਪੱਛਮੀ ਵਿੱਚ ਇੱਕ ਨਵੇਂ ਸਰਕਲ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ। ਜਾਰੀ ਕੀਤੀ ਸੂਚੀ ਅਨੁਸਾਰ ਮਨੋਜ ਗਰਗ ਨੂੰ ਰਿਸ਼ੀ ਨਗਰ ਸਰਕਲ, ਵਰਿੰਦਰਪਾਲ ਵਿਕੀ ਰਾਣਾ ਨੂੰ ਸੁਭਾਸ਼ ਨਗਰ ਸਰਕਲ ਅਤੇ ਐਡਵੋਕੇਟ ਲਵਪ੍ਰੀਤ ਅਹੀਰ ਨੂੰ ਰਾਹੋਂ ਰੋਡ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੇ ਪਾਰਟੀ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਲਈ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ, ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਹਰਸ਼ ਸ਼ਰਮਾ, ਕੈਲਾਸ਼ ਚੌਧਰੀ ਅਤੇ ਸ਼ੀਨੂ ਚੁੱਘ, ਉਪ-ਪ੍ਰਧਾਨ ਸੁਮਿਤ ਟੰਡਨ, ਸਰਬਜੀਤ ਸਿੰਘ ਕਾਕਾ, ਸੰਜੇ ਗੋਸਾਈ ਅਤੇ ਮਹੇਸ਼ ਸ਼ਰਮਾ, ਸਕੱਤਰ ਚੰਦਨ ਗੁਪਤਾ ਅਤੇ ਹੈਪੀ ਰੰਧਾਵਾ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਮੌਜੂਦ ਰਹੇ।