ਆਹਲੂਵਾਲੀਆ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਆਹਲੂਵਾਲੀਆ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Tue, 24 Nov 2026 07:08 PM (IST)
Updated Date: Tue, 24 Nov 2026 07:10 PM (IST)
ਸੁਖਵਿੰਦਰ ਸਿੰਘ ਸਲੌਦੀ ਖੰਨਾ, ਪੰਜਾਬੀ ਜਾਗਰਣ ਖੰਨਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਨਿਹਾਲ ਕੀਤਾ ਉੱਥੇ ਖੰਨੇ ਦੇ ਮਸ਼ਹੂਰ ਰਾਗੀ ਭਾਈ ਹਰਚਰਨ ਸਿੰਘ ਤੇ ਭਾਈ ਕਰਨੈਲ ਸਿੰਘ ਨੇ ਬੜਾ ਰਸਭਿੰਨਾ ਕੀਰਤਨ ਕਰਕੇ ਤੇ ਗੁਰੂ ਸਾਹਬਿ ਜੀ ਦੀਆਂ ਸਿੱਖਿਆਵਾਂ ਦੇ ਕੇ ਨਿਹਾਲ ਕੀਤਾ, ਇਸ ਗੁਰਬਾਣੀ ਕੀਰਤਨ ਸਮਾਗਮ ’ਚ ਸਕੂਲ ਦੀਆਂ ਬੱਚਿਆਂ ਹਰਲੀਨ ਕੌਰ, ਸਿਮਰਬੀਰ ਕੌਰ, ਸਮਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਅਗਮਪ੍ਰੀਤ ਕੌਰ, ਪਰਨੀਤ ਕੌਰ, ਮੀਰਾ ਸਹਜਿਦੀਪ ਕੌਰ, ਸਹਜਪ੍ਰੀਤ ਕੌਰ, ਤਨੁਸ਼ਕਾ ਨੇ ਵਿਸ਼ੇਸ਼ ਤੌਰ ’ਤੇ ਸ਼ਬਦ ਗਾਇਨ ਕਰਕੇ ਸਾਰਿਆਂ ਦਾ ਮਨ ਮੋਹ ਲਿਆ, ਸਕੂਲ ਦੀ ਵਿਦਿਆਰਥਣ ਜਪਹਰਨੀਤ ਕੌਰ ਨੇ ਅਰਦਾਸ ਕੀਤੀ, ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜਗਜੀਤ ਕੌਰ ਆਹਲੂਵਾਲੀਆ ਨੇ ਸਾਰੇ ਵਿਦਿਆਰਥੀਆਂ ਦਾ ਤੇ ਸਟਾਫ ਦਾ ਧੰਨਵਾਦ ਕੀਤਾ, ਸਕੂਲ ਦੇ ਪ੍ਰਧਾਨ ਸੁਖਬੀਰ ਸਿੰਘ ਆਹਲੂਵਾਲੀਆ ਵੱਲੋਂ ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਸਬੰਧੀ ਸਮਝਾਇਆ ਉਥੇ ਰਾਗੀ ਜੱਥੇ ਦਾ ਵੀ ਸਨਮਾਨ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਲਖਵੀਰ ਸਿੰਘ ਆਹਲੂਵਾਲੀਆ ਤੇ ਅੰਮ੍ਰਤਿ ਕੌਰ ਆਲੂਵਾਲੀਆ ਨੇ ਵੀ ਹਾਜਰੀ ਭਰੀ ਤੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਨੈਤਕਿ ਸਿੱਖਿਆ ਰਾਹੀਂ ਜੀਵਨ ਉੱਚਾ ਕਰਨ ਲਈ ਪ੍ਰੇਰਿਆ, ਉਪਰੰਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਲੱਡੂਆਂ ਦਾ ਲੰਗਰ ਵਰਤਾਇਆ ਗਿਆ।