- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਲਲਹੇੜੀ ਰੋਡ ਪੁਲ ਤੋਂ ਪਹਿਲਾਂ ਯੂਕੋ ਬੈਂਕ ਤਕ ਪਏ ਵੱਡੇ ਵੱਡੇ ਟੋਏ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਹ ਟੋਏ ਵਾਹਨ ਚਾਲਕਾਂ ਲਈ ਬੜੀ ਮੁਸੀਬਤ ਬਣੇ ਹੋਏ ਹਨ। ਖਾਸ ਕਰਕੇ ਮੀਂਹ ਵਾਲੇ ਦਿਨ ਲੋਕਾਂ ਲਈ ਮੌਤ ਸਹੇੜਨ ਵਰਗੇ ਹਾਲਾਤ ਬਣ ਜਾਂਦੇ ਹਨ। ਇਨ੍ਹਾਂ ਕਾਰਨ ਪੈਦਲ ਜਾਣ ਵਾਲੇ ਲੋਕਾਂ ਨੂੰ ਗੰਦੇ ਪਾਣੀ 'ਚੋ ਲੰਘਣਾ ਪੈਂਦਾ ਹੈ। ਇਸ ਦੇ ਨਾਲ ਹੀ ਖੜ੍ਹੇ ਗੰਦੇ ਪਾਣੀ ਕਰਕੇ ਲਲਹੇੜੀ ਰੋਡ ਦੇ ਦੁਕਾਨਦਾਰਾਂ ਦਾ ਮਾੜਾ ਹਾਲ ਹੋ ਜਾਂਦਾ ਹੈ। ਮੁਹੱਲ਼ਾ ਵਾਸੀਆਂ ਦਾ ਕਹਿਣਾ ਕਿ ਇਥੋਂ ਸ਼ਹਿਰ ਦੇ ਆਗੂ ਤੇ ਅਧਿਕਾਰੀ ਗੁਜਰਦੇ ਰਹਿੰਦੇ ਹਨ ਪਰ ਉਨ੍ਹਾਂ ਦੀ ਇਸ ਪਾਸੇ ਨਜ਼ਰ ਨਹੀਂ ਪੈਂਦੀ ਜਾਂ ਇਹ ਜਾਣ ਬੁੱਝ ਕੇ ਲੋਕਾਂ ਦੀ ਮੁਸ਼ਕਲ ਵੱਲ ਧਿਆਨ ਨਹੀਂ ਦਿੰਦੇ। ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਫਿਰ ਆਪਣੀ ਰਾਜਨੀਤੀ ਜ਼ਰੂਰ ਚਮਕਾਉਣ ਲਈ ਆ ਜਾਂਦੇ ਹਨ। ਇਹ ਖੱਡੇ ਪਹਿਲਾਂ ਮਿੱਟੀ ਜਾਂ ਬਜਰੀ ਨਾਲ ਅਸਥਾਈ ਤੌਰ 'ਤੇ ਭਰ ਦਿੱਤੇ ਜਾਂਦੇ ਹਨ ਪਰ ਜਦੋਂ ਬਰਸਾਤ ਪੈਂਦੀ ਹੈ ਤਾਂ ਬਜਰੀ ਤੇ ਮਿੱਟੀ ਨਿਕਲਣ ਕਾਰਨ ਸੜਕ ਵੱਡੇ ਵੱਡੇ ਟੋਇਆਂ ਦਾ ਰੂਪ ਧਾਰਨ ਕਰ ਲੈਂਦੀ ਹੈ, ਜਿਸ ਨਾਲ ਲੋਕ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਦਾ ਪੱਕਾ ਹੱਲ ਕੀਤਾ ਜਾਵੇ। ਇਸ ਸਬੰਧੀ ਈਓ ਚਰਨਜੀਤ ਸਿੰਘ ਨੇ ਕਿਹਾ ਕੁਝ ਸਮੇਂ ਤਕ ਲਗਣ ਵਾਲੇ ਟੈਂਡਰਾਂ ਰਾਹੀਂ ਇਸ ਸੜਕ ਦਾ ਕੰਮ ਕਰਵਾ ਦਿੱਤਾ ਜਾਵੇਗਾ।

ਸਟਾਫ ਰਿਪੋਰਟਰ, ਖੰਨਾ : ਸਥਾਨਕ ਲਲਹੇੜੀ ਰੋਡ ਪੁਲ ਤੋਂ ਪਹਿਲਾਂ ਯੂਕੋ ਬੈਂਕ ਤਕ ਪਏ ਵੱਡੇ ਵੱਡੇ ਟੋਏ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਇਹ ਟੋਏ ਵਾਹਨ ਚਾਲਕਾਂ ਲਈ ਬੜੀ ਮੁਸੀਬਤ ਬਣੇ ਹੋਏ ਹਨ। ਖਾਸ ਕਰਕੇ ਮੀਂਹ ਵਾਲੇ ਦਿਨ ਲੋਕਾਂ ਲਈ ਮੌਤ ਸਹੇੜਨ ਵਰਗੇ ਹਾਲਾਤ ਬਣ ਜਾਂਦੇ ਹਨ। ਇਨ੍ਹਾਂ ਕਾਰਨ ਪੈਦਲ ਜਾਣ ਵਾਲੇ ਲੋਕਾਂ ਨੂੰ ਗੰਦੇ ਪਾਣੀ 'ਚੋ ਲੰਘਣਾ ਪੈਂਦਾ ਹੈ। ਇਸ ਦੇ ਨਾਲ ਹੀ ਖੜ੍ਹੇ ਗੰਦੇ ਪਾਣੀ ਕਰਕੇ ਲਲਹੇੜੀ ਰੋਡ ਦੇ ਦੁਕਾਨਦਾਰਾਂ ਦਾ ਮਾੜਾ ਹਾਲ ਹੋ ਜਾਂਦਾ ਹੈ।
ਮੁਹੱਲ਼ਾ ਵਾਸੀਆਂ ਦਾ ਕਹਿਣਾ ਕਿ ਇਥੋਂ ਸ਼ਹਿਰ ਦੇ ਆਗੂ ਤੇ ਅਧਿਕਾਰੀ ਗੁਜਰਦੇ ਰਹਿੰਦੇ ਹਨ ਪਰ ਉਨ੍ਹਾਂ ਦੀ ਇਸ ਪਾਸੇ ਨਜ਼ਰ ਨਹੀਂ ਪੈਂਦੀ ਜਾਂ ਇਹ ਜਾਣ ਬੁੱਝ ਕੇ ਲੋਕਾਂ ਦੀ ਮੁਸ਼ਕਲ ਵੱਲ ਧਿਆਨ ਨਹੀਂ ਦਿੰਦੇ। ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਫਿਰ ਆਪਣੀ ਰਾਜਨੀਤੀ ਜ਼ਰੂਰ ਚਮਕਾਉਣ ਲਈ ਆ ਜਾਂਦੇ ਹਨ। ਇਹ ਖੱਡੇ ਪਹਿਲਾਂ ਮਿੱਟੀ ਜਾਂ ਬਜਰੀ ਨਾਲ ਅਸਥਾਈ ਤੌਰ 'ਤੇ ਭਰ ਦਿੱਤੇ ਜਾਂਦੇ ਹਨ ਪਰ ਜਦੋਂ ਬਰਸਾਤ ਪੈਂਦੀ ਹੈ ਤਾਂ ਬਜਰੀ ਤੇ ਮਿੱਟੀ ਨਿਕਲਣ ਕਾਰਨ ਸੜਕ ਵੱਡੇ ਵੱਡੇ ਟੋਇਆਂ ਦਾ ਰੂਪ ਧਾਰਨ ਕਰ ਲੈਂਦੀ ਹੈ, ਜਿਸ ਨਾਲ ਲੋਕ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਦਾ ਪੱਕਾ ਹੱਲ ਕੀਤਾ ਜਾਵੇ।
ਇਸ ਸਬੰਧੀ ਈਓ ਚਰਨਜੀਤ ਸਿੰਘ ਨੇ ਕਿਹਾ ਕੁਝ ਸਮੇਂ ਤਕ ਲਗਣ ਵਾਲੇ ਟੈਂਡਰਾਂ ਰਾਹੀਂ ਇਸ ਸੜਕ ਦਾ ਕੰਮ ਕਰਵਾ ਦਿੱਤਾ ਜਾਵੇਗਾ।