
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਰੜ ਸਿਟੀ ਪੁਲਿਸ ਅਧੀਨ ਆਉਂਦੀ ਸ਼ਿਵਾਲਿਕ ਸਿਟੀ ਦੇ ਇੱਕ ਪਲੇਟ ਵਿੱਚ ਆਪਣੇ ਦੋਸਤਾਂ ਨਾਲ ਆਏ ਲੁਧਿਆਣਾ ਵਾਸੀ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ (28) ਵਾਸੀ ਲੁਧਿਆਣਾ ਵਜੋਂ ਹੋਈ ਹੈ।

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਖਰੜ ਸਿਟੀ ਪੁਲਿਸ ਅਧੀਨ ਆਉਂਦੀ ਸ਼ਿਵਾਲਿਕ ਸਿਟੀ ਦੇ ਇੱਕ ਪਲੇਟ ਵਿੱਚ ਆਪਣੇ ਦੋਸਤਾਂ ਨਾਲ ਆਏ ਲੁਧਿਆਣਾ ਵਾਸੀ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ (28) ਵਾਸੀ ਲੁਧਿਆਣਾ ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਤਫ਼ਤੀਸ਼ੀ ਅਫ਼ਸਰ ਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪੰਕਜ਼ ਕੁਮਾਰ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਲੁਧਿਆਣਾ ਦੇ ਵਸਨੀਕ ਹਨ ਅਤੇ ਉਸ ਦਾ ਛੋਟਾ ਭਰਾ ਗੁਰਪ੍ਰੀਤ ਅਤੇ ਉਹ ਲੁਧਿਆਣਾ ਵਿੱਚ ਬੀਐਮਐਸ ਮੋਟਰ ਏਜੰਸੀ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਬੀਤੇ ਕੱਲ ਆਪਣੇ ਦੋਸਤਾਂ ਹਰਪਾਲ ਸਿੰਘ ਉਰਫ ਗੋਪੀ, ਹਰਸ਼ਵੀਰ ਸਿੰਘ ਵਿਰਦੀ ਤੇ ਗੁਰਜਿੰਦਰ ਸਿੰਘ ਭੰਮਰਾ ਨਾਲ ਲੁਧਿਆਣਾ ਤੋਂ ਖਰੜ ਘੁੰਮਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤੜਕੇ ਹਰਸ਼ ਵੀਰ ਵਿਰਦੀ ਦਾ ਉਸ ਨੂੰ ਫੋਨ ਆਇਆ ਕਿ ਗੁਰਪ੍ਰੀਤ ਦੇ ਗੋਲੀ ਲੱਗੀ ਹੈ ਤੁਸੀਂ ਮੋਹਾਲੀ ਫੇਸ 6 ਹਸਪਤਾਲ ਪਹੁੰਚ ਜਾਓ ਜਿਸ ਤੇ ਜਦੋਂ ਮੈਂ ਮੋਹਾਲੀ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਤੇ ਉਸਦੇ ਦੋਸਤ ਗੁਰਪ੍ਰੀਤ ਦੀ ਇਕ ਦੋਸਤ ਲੜਕੀ ਦੇ ਸ਼ਿਵਾਲਿਕ ਸਿਟੀ ਖਰੜ ਵਿਚ ਸਥਿਤ ਇੱਕ ਫਲੈਟ ਵਿਚ ਪਹੁੰਚੇ ਹੋਏ ਸਨ ਜਿੱਥੇ ਹੋਰ ਲੜਕੀਆਂ ਵੀ ਸਨ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰਪ੍ਰੀਤ ਨੇ ਆਪਣਾ ਲਾਇਸੰਸੀ ਨਵਾਂ ਲਿਆ 45 ਬੋਰ ਦਾ ਪਿਸਟਲ ਅਨਲੋਡ ਕਰਕੇ ਰੱਖ ਦਿੱਤਾ ਅਤੇ ਹਰਪਾਲ ਸਿੰਘ ਉਰਫ ਗੋਪੀ ਨੇ ਵੀ ਆਪਣਾ 32 ਬੋਰ ਦਾ ਲਾਇਸੰਸੀ ਰਿਵਾਲਵਰ ਅਨਲੋਡ ਕਰਕੇ ਰੱਖ ਦਿੱਤਾ ਪਰ ਗੁਰਪ੍ਰੀਤ ਦੇ ਪਿਸਟਲ ਵਿੱਚ ਇੱਕ ਰੌਂਦ ਰਹਿ ਗਿਆ ਸੀ।ਇਸ ਦੌਰਾਨ ਹਰਪਾਲ ਸਿੰਘ ਉਰਫ ਗੋਪੀ ਨੇ ਗੁਰਪ੍ਰੀਤ ਦਾ ਪਿਸਟਲ ਨਵਾਂ ਹੋਣ ਕਰਕੇ ਵੇਖਣ ਲਈ ਆਪਣੇ ਹੱਥ ਵਿੱਚ ਚੁੱਕ ਲਿਆ ਅਤੇ ਹਰਪਾਲ ਸਿੰਘ ਤੋਂ ਪਿਸਟਲ ਦਾ ਟ੍ਰਿਗਰ ਦੱਬਿਆ ਗਿਆ ਜਿਸ ਨਾਲ ਚੱਲੀ ਗੋਲੀ ਸਿੱਧੀ ਗੁਰਪ੍ਰੀਤ ਦੇ ਦਿਲ ਦੇ ਥੱਲੇ ਖੱਬੇ ਪਾਸੇ ਵੱਜੀ ਇਸ ਤੋਂ ਬਾਅਦ ਗੁਰਪ੍ਰੀਤ ਲਹੂ ਲੁਹਾਨ ਹੋ ਕੇ ਫਰਸ਼ ਤੇ ਡਿੱਗ ਗਿਆ ਜਿਸ ਨੂੰ ਉਸਦੇ ਦੋਸਤ ਇਲਾਜ ਲਈ ਸਿਵਲ ਹਸਪਤਾਲ ਫੇਸ ਛੇ ਮੋਹਾਲੀ ਲੈ ਆਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਕਿਹਾ ਕਿ ਗੁਰਪਾਲ ਸਿੰਘ ਉਰਫ ਗੋਪੀ ਨੂੰ ਈਲਮ ਸੀ ਕਿ ਪਿਸਟਲ ਦਾ ਟ੍ਰਿਗਰ ਦਬਾਉਣ ਨਾਲ ਗੋਲੀ ਚੱਲ ਸਕਦੀ ਹੈ ਤੇ ਕਿਸੇ ਦੀ ਮੌਤ ਵੀ ਹੋ ਸਕਦੀ ਹੈ ਫਿਰ ਵੀ ਉਸਨੇ ਲਾਪਰਵਾਹੀ ਵਰਤਦੇ ਹੋਏ ਟ੍ਰਿਗਰ ਦਬਾ ਦਿੱਤਾ ਇਸ ਕਰਕੇ ਗੋਲੀ ਲੱਗਣ ਨਾਲ ਮੇਰੇ ਭਰਾ ਦੀ ਮੌਤ ਹੋਈ ਹੈ।ਪੁਲਿਸ ਵੱਲੋਂ ਇਸ ਮਾਮਲੇ ਵਿਚ ਪੰਕਜ਼ ਕੁਮਾਰ ਦੇ ਬਿਆਨਾਂ ਤੇ ਬੀ ਐਨ ਐਸ ਦੀ ਧਾਰਾ 105 ਅਧੀਨ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਹਿਰਾਸਤ ਵਿਚ ਲੈ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।