ਪੰਜਾਬੀ ਸਾਹਿਤ ਜਗਤ ਤੋਂ ਵੱਡੀ ਖ਼ਬਰ, ਪਵਨ ਹਰਚੰਦਪੁਰੀ ਦੇ ਸਿਰ ਦੂਜੀ ਵਾਰ ਸਜਿਆ ਪ੍ਰਧਾਨਗੀ ਦਾ ਤਾਜ
ਐਤਵਾਰ ਨੂੰ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖੇ ਹੋਏ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਇਜਲਾਸ ਦੌਰਾਨ ਜਿੱਥੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਸਰਬ ਸੰਮਤੀ ਨਾਲ ਪਵਨ ਹਰਚੰਦਪੁਰੀ ਨੂੰ ਦੂਜੀ ਵਾਰ ਸਭਾ ਦਾ ਪ੍ਰਧਾਨ ਚੁਣਿਆ ਗਿਆ।
Publish Date: Sun, 27 Sep 2026 03:56 PM (IST)
Updated Date: Sun, 27 Sep 2026 03:58 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ - ਐਤਵਾਰ ਨੂੰ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖੇ ਹੋਏ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਇਜਲਾਸ ਦੌਰਾਨ ਜਿੱਥੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਸਰਬ ਸੰਮਤੀ ਨਾਲ ਪਵਨ ਹਰਚੰਦਪੁਰੀ ਨੂੰ ਦੂਜੀ ਵਾਰ ਸਭਾ ਦਾ ਪ੍ਰਧਾਨ ਚੁਣਿਆ ਗਿਆ।
ਸਾਰੇ ਸੰਮਤੀ ਨਾਲ ਹੀ ਇੱਕ ਜਨਰਲ ਸਕੱਤਰ, ਤਿੰਨ ਸੀਨੀਅਰ ਮੀਤ ਪ੍ਰਧਾਨ, 11 ਮੀਤ ਪ੍ਰਧਾਨਾਂ, 11 ਸਕੱਤਰ, 11 ਸੰਯੁਕਤ ਸਕੱਤਰ ਵੀ ਨਿਰ ਵਿਰੋਧ ਸਰਬ ਸੰਮਤੀ ਨਾਲ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਗੁਰਚਰਨ ਕੌਰ ਕੋਚਰ ਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।