ਕੌਂਸਲਰ ਦੇ ਘਰ ਬਾਹਰ ਦੇਰ ਰਾਤ ਵੱਡਾ ਹਾਦਸਾ! ਬੇਕਾਬੂ ਟਾਟਾ-407 ਨੇ ਮਾਰੀ ਜ਼ਬਰਦਸਤ ਟੱਕਰ, ਸੁਰੱਖਿਆ ਕੈਬਿਨ ਤਬਾਹ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਦੇਰ ਰਾਤ ਇੱਕ ਬੇਕਾਬੂ ਟਾਟਾ-407 ਟੈਂਪੂ ਨੇ ਹਫੜਾ ਦਫੜੀ ਦਾ ਮਾਹੌਲ ਬਣਾ ਦਿੱਤਾ। ਤੇਜ਼ ਰਫ਼ਤਾਰ ਨਾਲ ਆਏ ਵਾਹਨ ਨੇ ਪਹਿਲਾਂ ਕੌਂਸਲਰ ਦੇ ਪਤੀ ਦੀ ਕਾਰ ਨੂੰ ਟੱਕਰ ਮਾਰੀ, ਫਿਰ ਘਰ ਦੇ ਬਾਹਰ ਬਣਿਆ ਸੁਰੱਖਿਆ ਗਾਰਡ ਦਾ ਕੈਬਿਨ ਅਤੇ ਗਰਿੱਲ ਤੋੜਦਾ ਹੋਇਆ ਪਾਰਕ ਵਿੱਚ ਜਾ ਵੜਿਆ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਕੁਝ ਸਮੇਂ ਬਾਅਦ ਦੋ ਅਣਪਛਾਤੇ ਨੌਜਵਾਨ ਮੌਕੇ 'ਤੇ ਪਹੁੰਚੇ ਅਤੇ ਗੱਡੀ ਦੀ ਵੀਡੀਓ ਬਣਾ ਕੇ ਉਥੋਂ ਚਲੇ ਗਏ।
Publish Date: Sun, 19 Jul 2026 11:17 AM (IST)
Updated Date: Sun, 19 Jul 2026 11:18 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁ ਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਦੇਰ ਰਾਤ ਇੱਕ ਬੇਕਾਬੂ ਟਾਟਾ-407 ਟੈਂਪੂ ਨੇ ਹਫੜਾ ਦਫੜੀ ਦਾ ਮਾਹੌਲ ਬਣਾ ਦਿੱਤਾ। ਤੇਜ਼ ਰਫ਼ਤਾਰ ਨਾਲ ਆਏ ਵਾਹਨ ਨੇ ਪਹਿਲਾਂ ਕੌਂਸਲਰ ਦੇ ਪਤੀ ਦੀ ਕਾਰ ਨੂੰ ਟੱਕਰ ਮਾਰੀ, ਫਿਰ ਘਰ ਦੇ ਬਾਹਰ ਬਣਿਆ ਸੁਰੱਖਿਆ ਗਾਰਡ ਦਾ ਕੈਬਿਨ ਅਤੇ ਗਰਿੱਲ ਤੋੜਦਾ ਹੋਇਆ ਪਾਰਕ ਵਿੱਚ ਜਾ ਵੜਿਆ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਕੁਝ ਸਮੇਂ ਬਾਅਦ ਦੋ ਅਣਪਛਾਤੇ ਨੌਜਵਾਨ ਮੌਕੇ 'ਤੇ ਪਹੁੰਚੇ ਅਤੇ ਗੱਡੀ ਦੀ ਵੀਡੀਓ ਬਣਾ ਕੇ ਉਥੋਂ ਚਲੇ ਗਏ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੈਕਟਰ-39, ਲੁਧਿਆਣਾ ਦੇ ਰਹਿਣ ਵਾਲੇ ਅਭਿਸ਼ੇਕ ਗੁਪਤਾ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨਿਧੀ ਗੁਪਤਾ 19 ਨੰਬਰ ਵਾਰਡ ਤੋਂ ਮੌਜੂਦਾ ਕੌਂਸਲਰ ਹੈ। ਰਾਤ ਕਰੀਬ 9:30 ਵਜੇ ਉਹ ਅਤੇ ਉਨ੍ਹਾਂ ਦੀ ਪਤਨੀ ਆਪਣੀ ਕਾਰ ਵਿੱਚੋਂ ਉਤਰ ਕੇ ਘਰ ਅੰਦਰ ਜਾ ਰਹੇ ਸਨ। ਇਸੇ ਦੌਰਾਨ ਟਾਟਾ-407 ਦੇ ਚਾਲਕ ਨੇ ਕਥਿਤ ਤੌਰ 'ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦਿਆਂ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਾਟਾ-407 ਬੇਕਾਬੂ ਹੋ ਗਿਆ ਅਤੇ ਘਰ ਦੇ ਬਾਹਰ ਬਣੇ ਸੁਰੱਖਿਆ ਗਾਰਡ ਦੇ ਕੈਬਿਨ ਅਤੇ ਲੋਹੇ ਦੀ ਗਰਿੱਲ ਨੂੰ ਤੋੜਦਾ ਹੋਇਆ ਨੇੜਲੇ ਪਾਰਕ ਵਿੱਚ ਜਾ ਵੜਿਆ।
ਸ਼ਿਕਾਇਤ ਮੁਤਾਬਕ ਹਾਦਸੇ ਤੋਂ ਤੁਰੰਤ ਬਾਅਦ ਟਾਟਾ-407 ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਦੋ ਅਣਪਛਾਤੇ ਨੌਜਵਾਨ ਮੌਕੇ 'ਤੇ ਪਹੁੰਚੇ, ਉਨ੍ਹਾਂ ਨੇ ਹਾਦਸਾਗ੍ਰਸਤ ਵਾਹਨ ਦੀ ਵੀਡੀਓ ਬਣਾਈ ਅਤੇ ਉਥੋਂ ਚਲੇ ਗਏ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 109 ਅਤੇ 62 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਫਰਾਰ ਚਾਲਕ ਅਤੇ ਹੋਰ ਸੰਬੰਧਿਤ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।