ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਹਿਕਾਰੀ ਖੇਤੀਬਾੜੀ ਬੈਂਕ ਅੱਗੇ ਧਰਨਾ ਲਗਾਇਆ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਹਿਕਾਰੀ ਖੇਤੀਬਾੜੀ ਬੈਂਕ ਅੱਗੇ ਧਰਨਾ ਲਗਾਇਆ
Publish Date: Mon, 30 Mar 2026 10:05 PM (IST)
Updated Date: Tue, 31 Mar 2026 04:13 AM (IST)

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਮਲੌਦ ਦੀ ਜੱਥੇਬੰਦੀ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਸ਼ਾਖਾ ਮਲੌਦ ਦੇ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਚੋਮੋ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਦੋ ਸਕੇ ਕਿਸਾਨ ਭਰਾਵਾਂ ਨੂੰ ਬੈਂਕ ਕਰਮਚਾਰੀਆਂ ਵੱਲੋਂ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਦੀ ਸ਼ਹਿ ਉੱਪਰ ਖੁਦਕਸੀ ਕਰਨ ਲਈ ਮਜਬੂਰ ਕੀਤਾ ਗਿਆ, ਉਸ ਦੇ ਰੋਸ ਵਜੋਂ ਅਤੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਬੈਂਕ ਅੱਗੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਸਾੜਿਆ ਤੇ ਧਰਨਾ ਪ੍ਰਦਰਸਨ ਕੀਤਾ ਹੈ ਤਾਂ ਜੋ ਇਹ ਸਰਕਾਰ ਅਤੇ ਬੈਂਕ ਕਿਸਾਨ ਮਜ਼ਦੂਰ ਨਾਲ ਧੱਕੇਸਾਹੀ ਕਰਨ ਤੋਂ ਬਾਜ ਆਉਣ। ਇਸ ਮੌਕੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਵੀ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਧਰਨੇ ਦਾ ਸਮਰਥਨ ਕੀਤਾ। ਇਸ ਮੌਕੇ ਇਕਾਈ ਪ੍ਰਧਾਨ ਕੁਲਵੰਤ ਸਿੰਘ ਚੋਮੋ, ਸਤਨਾਮ ਸਿੰਘ ਚੋਮੋ, ਹਾਕਮ ਸਿੰਘ ਚੋਮੋ, ਮਨਜੀਤ ਸਿੰਘ ਚੋਮੋ, ਖੜਕ ਸਿੰਘ ਚੋਮੋ, ਸਮਸੇਰ ਸਿੰਘ ਪੰਨੂ, ਇਕਾਈ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰ, ਨਿਰਮਲ ਸਿੰਘ ਪ੍ਰਧਾਨ ਦੌਲਤਪੁਰ, ਹਰਦੀਪ ਸਿੰਘ ਪ੍ਰਧਾਨ ਲਸਾੜਾ, ਜੱਗਾ ਸਿੰਘ ਪ੍ਰਧਾਨ ਰੋਸ਼ੀਆਣਾ, ਸੋਹਣ ਸਿੰਘ ਰੋਸੀਆਣਾ, ਸਿਕੰਦਰ ਸਿੰਘ ਰੋਸ਼ੀਆਣਾ, ਅਮਰਜੀਤ ਸਿੰਘ ਰੋਸੀਆਣਾ, ਸਿਕੰਦਰ ਸਿੰਘ ਰੋਸੀਆਣਾ, ਧਰਮਜੀਤ ਸਿੰਘ ਧਾਰਾ ਇਕਾਈ ਪ੍ਰਧਾਨ ਸੇਖਾ, ਜਗਦੀਪ ਸਿੰਘ ਗੱਗੀ ਰੋਸ਼ੀਆਣਾ, ਕਰਮਜੀਤ ਸਿੰਘ ਬੁਰਕੜਾ, ਨੇਤਰ ਸਿੰਘ ਸਿਆੜ, ਧਰਮਜੀਤ ਸਿੰਘ ਸਿਆੜ ਆਦਿ ਹਾਜ਼ਰ ਸਨ।