ਭਾਕਿਯੂ ਕਾਦੀਆਂ ਦੀ ਮੀਟਿੰਗ ’ਚ 1 ਸਤੰਬਰ ਦੇ ਧਰਨੇ ਬਾਰੇ ਚਰਚਾ, ਟਰੈਕਟਰ ਟਰਾਲੀਆਂ ’ਤੇ ਪੁੱਜਣ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ’ਚ 1 ਸਤੰਬਰ ਦੇ ਧਰਨੇ ਬਾਰੇ ਚਰਚਾ, ਟਰੈਕਟਰ ਟਰਾਲੀਆਂ ’ਤੇ ਪੁੱਜਣ ਦਾ ਐਲਾਨ
Publish Date: Sat, 08 Aug 2026 07:22 PM (IST)
Updated Date: Sun, 09 Aug 2026 04:05 AM (IST)
- ਪੰਜਾਬ ਸਰਕਾਰ ਧਾਰਾ-78, 79, 80 ਨੂੰ ਵਿਧਾਨ ਸਭਾ ’ਚ ਮਤਾ ਪਾ ਕੇ ਰੱਦ ਕਰ ਕੇ ਲੋਕ ਸਭਾ ਭੇਜੇ : ਕਾਦੀਆਂ ਫ਼ੋਟੋ ਨੰਬਰ-3 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ (ਰਜਿ.) ਕਾਦੀਆਂ ਦੀ ਅਹਿਮ ਮੀਟਿੰਗ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਸੰਗਰਸਰ ਸਾਹਿਬ ਵਿਖੇ ਹੋਈ। ਮੀਟਿੰਗ ਦੌਰਾਨ ਕਿਸਾਨਾ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਕਾਦੀਆਂ ਨੇ ਬੋਲਦਿਆ ਦੱਸਿਆ ਕਿ ਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ 1 ਸਤੰਬਰ 2026 ਨੂੰ ਚੰਡੀਗੜ੍ਹ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ, ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਧਰਨੇ ’ਚ ਹਿੱਸਾ ਪਾਵੇਗੀ। ਇਸ ਮੀਟਿੰਗ ਵਿੱਚ ਮੌਜੂਦ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਭਰੌਸਾ ਦਿੱਤਾ ਕਿ ਚੰਡੀਗੜ੍ਹ ਮੋਰਚੇ ਵਿੱਚ ਉਹ ਟਰੈਕਟਰ ਟਰਾਲੀਆਂ ਨਾਲ ਭਾਰੀ ਮਾਤਰਾ ਵਿੱਚ ਵਿਚ ਸ਼ਾਮਿਲ ਹੋਣਗੇ। ਚੰਡੀਗੜ੍ਹ ਧਰਨੇ ਦੀਆਂ ਮੁੱਖ ਮੰਗਾਂ ਬਾਰੇ ਦੱਸਦਿਆਂ ਕਾਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਧਾਰਾ 78, 79, 80 ਨੂੰ ਵਿਧਾਨ ਸਭਾ ਵਿੱਚ ਮਤਾ ਪਾ ਕੇ ਰੱਦ ਕਰਕੇ ਲੋਕ ਸਭਾ ਵਿੱਚ ਭੇਜਣ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੀ ਬਹੁਤ ਪੁਰਾਣੀ ਕਰਜ਼ਾ ਮੁਆਫੀ ਦੀ ਮੰਗ ਹੈ, ਜੋ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਪੂਰੀ ਨਹੀ ਕੀਤੀ, ਇਸ ਮੰਗ ਸਮੂਹ ਕਿਸਾਨ ਜੱਥੇਬੰਦੀ ਵੀ ਕਰਜ਼ਾ ਮੁਆਫੀ ਦੀ ਮੰਗ ਕਰਦੀ ਹੈ। ਕਾਦੀਆਂ ਨੇ ਜ਼ੋਰ ਪਾ ਕੇ ਆਖਿਆ ਕਿ ਜੋ ਪੰਜਾਬ ਸਰਕਾਰ ਜਬਰਦਸਤੀ ਕਿਸਾਨਾਂ ਦੀਆਂ ਜਮੀਨਾਂ ਨੂੰ ਹਥਿਆਉਣ ਲਈ ਜੋ ਨਵਾਂ ਲੈਂਡ ਪੁਲਿੰਗ ਪਾਲਿਸੀ ਦਾ ਨਵਾਂ ਕਾਨੂੰਨ ਲੈ ਕੇ ਆਈ ਹੈ। ਉਸ ਨੂੰ ਯੂਨੀਅਨ ਮੁੱਢੋਂ ਰੱਦ ਕਰਦੀ ਹੈ। ਕਾਦੀਆਂ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਤੋ ਇਹ ਮੰਗ ਕੀਤੀ ਹੈ ਕਿ ਉਹ ਜੋ ਭਾਰਤ ਸਰਕਾਰ ਨੇ ਅਮਰੀਕਾ ਸਰਕਾਰ ਨਾਲ ਐਫਟੀਏ ਦੇ ਸਬੰਧ ਵਿੱਚ ਜੋ ਵੀ ਸਮਝੋਤਾ ਹੋਇਆ ਹੈ, ਉਸ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਵਾਇਆ ਜਾਵੇ। ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸਰਕਾਰ ਬਾਸਮਤੀ, ਆਲੂ, ਮੱਕੀ, ਮੂੰਗੀ, ਮਟਰ, ਗੋਭੀ ਆਦਿ ਫਸਲਾਂ ਦੀ ਐਮਐਸਪੀ ’ਤੇ ਖ੍ਰੀਦ ਦੀ ਗਾਰੰਟੀ ਦਾ ਪ੍ਰਬੰਧ ਕਰੇ।