ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਇਆ ਖੀਰ ਦਾ ਭੰਡਾਰਾ
ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਇਆ ਖੀਰ ਦਾ ਭੰਡਾਰਾ
Publish Date: Tue, 20 Oct 2026 07:10 PM (IST)
Updated Date: Tue, 20 Oct 2026 07:12 PM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਮੁਸਕਾਨ ਕੈਟਲ ਫੀਡ ਦੇ ਸਹਿਯੋਗ ਨਾਲ ਦੁਸਹਿਰੇ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਮੰਗਲਵਾਰ ਖੀਰ ਦਾ ਭੰਡਾਰਾ ਸਥਾਨਕ ਸਤੀਸ਼ ਫੀਡ ਸਟੋਰ ਵਿਖੇ ਲਗਾਇਆ ਗਿਆ। ਪ੍ਰੀਸ਼ਦ ਦੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਵਿੱਚ ਲਗਾਏ ਭੰਡਾਰੇ ਵਿੱਚ ਦੇ ਮੁੱਖ ਮਹਿਮਾਨ ਅਰਵਿੰਦ ਬਾਂਸਲ ਨੇ ਜਿੱਥੇ ਪ੍ਰੀਸ਼ਦ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਉੱਥੇ ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ। ਪਿ੍ਰੰਸੀਪਲ ਭੰਡਾਰੀ ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕੰਮਾਂ ਤੋਂ ਇਲਾਵਾ ਬੱਚਿਆਂ ਵਿੱਚ ਸੰਸਕਾਰ ਪੈਦਾ ਕਰਨ ਲਈ ਪ੍ਰੋਜੈਕਟ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਵੱਲੋਂ ਸੇਵਾ ਦੇ ਪ੍ਰੋਜੈਕਟਾਂ ਨੂੰ ਵੀ ਅਹਿਮੀਅਤ ਦਿੱਤੀ ਜਾਂਦੀ ਹੈ। ਇਸ ਮੌਕੇ ਪੈਟਰੋਲਿੰਗ ਡੀਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਤਿੰਦਰ ਬਾਂਸਲ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਪ੍ਰੀਸ਼ਦ ਦੇ ਸੈਕਟਰੀ ਸੁਖਦੇਵ ਗਰਗ, ਕੈਸ਼ੀਅਰ ਸਤੀਸ਼ ਗਰਗ, ਰਜਿੰਦਰ ਜੈਨ ਕਾਕਾ, ਰਾਜਪਾਲ ਜੈਨ, ਜਵਾਹਰ ਲਾਲ ਵਰਮਾ, ਸ਼ਸ਼ੀ ਭੂਸ਼ਨ ਜੈਨ, ਜਤਿੰਦਰ ਅਰੋੜਾ ਮਿੱਠੂ, ਲਾਲ ਚੰਦ ਸੋਨੂੰ, ਰੋਹਿਤ ਗੁਪਤਾ, ਡਾ. ਚੰਦਰ ਮੋਹਨ ਓਹਰੀ, ਕੈਪਟਨ ਨਰੇਸ਼ ਵਰਮਾ, ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ, ਸੁਨੀਲ ਮੱਕੜ, ਲਵਪ੍ਰੀਤ ਗਰਗ ਆਦਿ ਹਾਜ਼ਰ ਸਨ।