- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਅੰਮ੍ਰਿਤਪਾਲ ਸਿੰਘ ਹੋਣਗੇ 2027 ਵਿੱਚ ਮੁੱਖ ਮੰਤਰੀ... ਰੁਪਾਲੋਂ

ਕਿਹਾ, ਪੰਜਾਬ ਦੇ ਲੋਕ ਨਵਾਂ ਇਤਿਹਾਸ ਸਿਰਜਣਗੇ
ਹੈਪੀ ਜੱਲ੍ਹਾ, ਪੰਜਾਬੀ ਜਾਗਰਣ
ਪਾਇਲ : ਪੰਜਾਬ ਦੀ ਧਰਤੀ ਦੇ ਲੋਕ ਹਮੇਸ਼ਾ ਸੱਚ ਤੇ ਇਨਸਾਫ਼ ਨਾਲ ਖੜ੍ਹੇ ਹਨ। ਸਾਡਾ ਇਤਿਹਾਸ ਹੈ ਕਿ ਅਸੀਂ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਅਤੇ ਹਰ ਸਮੇਂ ਆਪਣੇ ਹੱਕਾਂ ਦੀ ਲੜਾਈ ਲੜੀ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕੀਤਾ ਹੈ ਕਿਉਂਕਿ ਇਨ੍ਹਾਂ ਸਰਕਾਰਾਂ ਦੀ ਵਾਗਡੋਰ ਦਿੱਲੀ ਵਿੱਚ ਬੈਠੇ ਹਾਕਮਾਂ ਦੇ ਹੱਥ ਵਿੱਚ ਸੀ, ਜੋ ਕੁਝ ਪਹਿਲੀਆਂ ਸਰਕਾਰਾਂ ਕਰਦੀਆਂ ਸਨ, ਉਹੀ ਰਵੱਈਆ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅਪਣਾਇਆ ਗਿਆ ਹੈ। ਇਨ੍ਹਾਂ ਦਾ ਵੀ ਹਰ ਹੁਕਮ ਦਿੱਲੀ ਤੋਂ ਪਾਸ ਹੋ ਕੇ ਆਉਂਦਾ ਹੈ, ਇਹੋ ਜਿਹੇ ਸਮੇਂ ਲੋੜ ਹੈ ਕਿ ਪੰਜਾਬ ਵਿੱਚ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਕਾਇਮ ਕੀਤੀ ਜਾਵੇ, ਇਸ ਲਈ ਸਾਡਾ ਮੁੱਖ ਮੰਤਰੀ ਅੰਮ੍ਰਿਤਪਾਲ ਸਿੰਘ ਹੋਵੇਗਾ 2027 ਦੇ ਵਿੱਚ ਪੰਜਾਬ ਦੇ ਲੋਕ ਨਵਾਂ ਇਤਿਹਾਸ ਸਿਰਜਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪਾਇਲ ਵਿਖੇ ਰੱਖੀ ਗਈ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੱਚ ਆਖਰ ਸੱਚ ਹੁੰਦਾ ਹੈ ਉਸ ਨੂੰ ਛਪਾਉਣ ਦੇ ਲਈ ਜਿੰਨਾ ਮਰਜ਼ੀ ਝੂਠ ਬੋਲਿਆ ਜਾਵੇ ਪਰ ਇੱਕ ਦਿਨ ਸੱਚ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ। ਅੱਜ ਦੀ ਮੀਟਿੰਗ ਵਿੱਚ ਗਗਨਦੀਪ ਸਿੰਘ ਦ੍ਫ਼ਤਰ ਸਕੱਤਰ, ਸੁਖਬੀਰ ਸਿੰਘ ਹੈਪੀ ਨਿਜਾਮਪੁਰ, ਕੈਪਟਨ ਗੁਰਦੀਪ ਸਿੰਘ ਲਸਾੜਾ, ਹਰਬੰਤ ਸਿੰਘ ਗਿੱਲ, ਮੋਹਣ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਇਲ, ਸਵਰਨਜੀਤ ਸਿੰਘ ਜੱਗੀ ਸਿਰਥਲਾ, ਬੁੱਧ ਸਿੰਘ ਮਦਨੀਪੁਰ, ਬਲਤੇਜ ਸਿੰਘ ਮਾਂਗੇਵਾਲ, ਯੂਥ ਪ੍ਰਧਾਨ ਵਰਿੰਦਰਜੀਤ ਸਿੰਘ ਵੇਰ ਕਲਾਂ, ਅਵਤਾਰ ਸਿੰਘ ਜੌਹਲ ਬਾਬਰਪੁਰ, ਕਰਨੈਲ ਸਿੰਘ ਬਰਮਾਲੀਪੁਰ , ਗਿਆਨ ਸਿੰਘ ਰੱਬੋ, ਪ੍ਰਗਟ ਸਿੰਘ ਰੱਬੋਂ, ਗੁਰਪ੍ਰੀਤ ਸਿੰਘ ਰਾਜਗੜ੍ਹ,ਮੋਹਣ ਸਿੰਘ ਦੋਰਾਹਾ , ਦਰਸ਼ਨ ਸਿੰਘ ਪਾਇਲ, ਪ੍ਰਭਜੋਤ ਸਿੰਘ ਸੋਢੀ , ਅਮਰੀਕ ਸਿੰਘ ਗੋਸਲਾ, ਬੁੱਧ ਸਿੰਘ ਬਦਨੀਪੁਰ, ਨਾਜਰ ਸਿੰਘ ਢਿੱਲੋ , ਜੋਗਾ ਸਿੰਘ ਪਾਇਲ, ਗੁਰਿੰਦਰ ਸਿੰਘ ਰਾਣੋ, ਸੰਦੀਪ ਸਿੰਘ ਘੁੜਾਣੀ, ਜਗਦੀਪ ਸਿੰਘ ਲੰਬੜਦਾਰ ਕਟਾਰੀ, ਮੰਗਲ ਸਿੰਘ ਭੱਠਲ, ਗੁਰਪ੍ਰੀਤ ਸਿੰਘ ਬੂਆਣੀ, ਜਸਵੀਰ ਸਿੰਘ ਜੈਪੁਰਾ, ਗੁਰਬਚਨ ਸਿੰਘ ਦੋਰਾਹਾ, ਗੁਰਚਰਨ ਸਿੰਘ ਗਿੱਦੜੀ, ਵਰਿੰਦਰ ਸਿੰਘ ਕਾਲੀ ਸਿਆੜ, ਅਮਨ ਰਾਮਪੁਰ, ਗੁਰਮੀਤ ਸਿੰਘ ਕਿਸ਼ਨਪੁਰ, ਹਰਦੀਪ ਸਿੰਘ ਦੌਦ, ਰੂਪ ਸਿੰਘ ਦੌਦ, ਮਨਿੰਦਰਜੀਤ ਸਿੰਘ ਜੋਗੀ ਮਾਜਰਾ, ਗੁਰਜੋਤ ਸਿੰਘ ਝਮਟ, ਲਖਵਿੰਦਰ ਸਿੰਘ ਰਾੜਾ ਸਾਹਿਬ, ਹਨੀ ਗਿੱਲ ਬੇਰਕਲਾਂ, ਜੋਗਾ ਸਿੰਘ ਬੇਰ ਕਲਾਂ, ਰਣਧੀਰ ਸਿੰਘ ਬੇਰ ਕਲਾਂ, ਹਰਜੀਤ ਸਿੰਘ ਦੋਰਾਹਾ, ਮਨਪ੍ਰੀਤ ਸਿੰਘ ਗਹੀਰ, ਸਤਵੰਤ ਸਿੰਘ ਕੁਲਾਹੜ, ਮਨਦੀਪ ਸਿੰਘ ਧਮੋਟ ਕਲਾਂ, ਰਾਜ ਕੋਮਲ ਸਿੰਘ ਜੰਡਾਲੀ, ਸੁੱਖ ਬਿਲਾਸਪੁਰ ਹਾਜ਼ਰ ਸਨ।