ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਭਗਵਾਨ ਵਾਲਮੀਕ ਦੇ ਸੰਵਿਧਾਨਾਂ ਵੱਲੋਂ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਫਲਤਾ ਪੂਰਵਕ ਸਜਾਈ ਗਈ, ਜਿਸ ਲਈ ਸਮੂਹ ਨਗਰ ਨਿਵਾਸੀਆ, ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋਏ। ਇਸ ਸੰਬੰਧੀ ਪ੍ਰਧਾਨ ਸ਼ਿਵ ਬਾਲੀ,ਨਿਰਮਲ ਸਿੰਘ ਰਾਜੂ, ਰਾਜਕੁਮਾਰ ਘਾਰੂ ,ਜਤਿੰਦਰ ਬਾਲੀ,ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋ ਵੱਲੋਂ ਝੰਡਾ ਲਹਿਰਾ ਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ, ਉਪਰੰਤ ਸੰਗਤਾਂ ਲਈ ਲੰਗਰ ਚਲਾਇਆ ਗਿਆ। ਪਰਮਜੀਤ ਢਿਲੋ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਬਣ ਰਹੇ ਮੰਦਰਾਂ ਲਈ ਲੈਂਟਰ ਦੀ ਮਦਦ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਪਰਮਜੀਤ ਸਿੰਘ ਢਿੱਲੋ ਦੇ ਨਾਲ ਜਸਪਾਲ ਸਿੰਘ ਜੱਜ, ਬੱਬੂ ਔਜਲਾ, ਮਨਜੀਤ ਸਿੰਘ ਮੱਕੜ, ਜਗਦੀਪ ਸਿੰਘ ਝੱਜ, ਪੁਸ਼ਪਿੰਦਰ ਸਿੰਘ ਧਨੋਆ, ਮਨਜੀਤ ਸਿੰਘ ਢਿੱਲੋਂ, ਨੀਲਾ ਬਾਬਾ, ਅੰਮ੍ਰਿਤਪਾਲ ਸਿੰਘ, ਅਰਸ਼ ਰਾਏ, ਦਲਵੀਰ ਸਿੰਘ ਕੰਗ, ਰਮਨਦੀਪ ਸਿੰਘ ਰੰਧਾਵਾਂ ਵੀ ਮੌਜੂਦ ਸਨ। ਕਰੀਬ 4 ਵਜੇ ਤੋਂ ਬਾਅਦ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਲਈ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਹਲਕਾ ਸਮਰਾਲਾ ਤੋਂ ਬੀਜੇਪੀ ਆਗੂ ਨਿਸ਼ੂ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਰਵਾਨਾ ਕਰਨ ਸਮੇਂ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ‘ਆਪ’ ਆਗੂ ਪ੍ਰਵੀਨ ਮੱਕੜ, ਕਰਮਜੀਤ ਸਿੰਘ ਲੋਪੋਂ, ਅਸੀਸ ਸ਼ਰਮਾ, ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸਮਾਜ ਦੇ ਹਰ ਵਰਗ ਦੇ ਆਗੂਆਂ ਦੀ ਹਾਜ਼ਰੀ ਦਰਸਾਉਂਦੀ ਹੈ ਕਿ ਭਗਵਾਨ ਵਾਲਮੀਕਿ ਮਹਾਰਾਜ ਸਾਰੀ ਮਨੁੱਖਤਾ ਦੇ ਮਾਰਗ ਤੇ ਚੱਲਣ ਦੀ ਸਿੱਖਿਆ ਦੇਕੇ ਸਮਾਜ ਨੂੰ ਏਕਤਾ ਵਿੱਚ ਪ੍ਰੋਕੇ ਰਹਿਣ ਦਾ ਸੰਦੇਸ਼ ਦਿੰਦੇ ਹਨ। ਉਨਾਂ ਕਿਹਾ ਕਿ ਸ਼ੋਭਾ ਯਾਤਰਾ ਦੀ ਸਫਲਤਾ ਲਈ ਕਮੇਟੀ ਮੈਂਬਰਾਂ, ਮੁਹੱਲਾ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਹ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਪ੍ਰਧਾਨ ਸਿਵ ਬਾਲੀ, ਨਿਰਮਲ ਸਿੰਘ ਰਾਜੂ, ਰਾਜ ਕੁਮਾਰ ਘਾਰੂ, ਅਕਾਸ਼ਦੀਪ ਬਾਲੀ, ਪਾਰਸ ਬਾਲੀ, ਬਿਪਨ ਬਾਲੀ, ਜਤਿੰਦਰ ਬਾਲੀ, ਨੱਥੂ ਰਾਮ ਬਾਲੀ, ਰਜਿੰਦਰ ਬਾਲੀ ਦੇਵ ਰਾਜ ਘਾਰੂ, ਦੇਵਕੀ ਨੰਦਨ, ਭੂਸ਼ਨ ਲਾਲ, ਮੰਗਤ ਰਾਏ, ਗਗਨਦੀਪ, ਸੰਜੀਵ ਬੱਗਣ, ਅਜੇ ਕੁਮਾਰ ਘਾਰੂ, ਸ਼ਨੀ ਵੈਦ, ਰਾਜਕੁਮਾਰ ਵੈਦ, ਲਾਲੀ ਵੈਦ, ਸਤਪਾਲ ਪਾਮੇ, ਪ੍ਰੀਤਮ ਮਹਿਰਾ, ਲਾਲੀ ਹੰਸ, ਰਾਜ ਕੁਮਾਰ ਬਾਲੀ, ਲਾਭ, ਹੈਰੀ ਸਿੰਘ, ਮਨੋਜ ਕੁਮਾਰ ਬਾਲੀ, ਅਮਨ ਪਾਮੇ, ਸਤਪਾਲ ਕਾਕਾ, ਸੁੱਚਾ ਸਿੰਘ, ਵੰਸ਼ ਸਹੋਤਾ, ਕਮਲਜੀਤ ਪਾਮੇ, ਸਰਬਜੀਤ ਸਿੰਘ, ਰਣਵੀਰ ਸਿੰਘ ਭੱਟੀ, ਦੀਪਾ, ਸਾਕਾ ਸਰਾਜ, ਵੰਜਾਰਾ ਸਭਨਾ ਦਾ ਵਿਸ਼ੇਸ਼ ਯੋਗਦਾਨ ਰਿਹਾ।