
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਲਕਾ ਲੁਧਿਆਣਾ ਦੱਖਣੀ ਵਿੱਚ ਬਾਵਾ ਨੇ ਨੰਨ੍ਹੀਆਂ ਬੇਟੀਆਂ ਤੋਂ ਬੰਨਵਾਈ ਰੱਖੜੀ

-ਰੱਖੜੀ ਦਾ ਤਿਉਹਾਰ ਵਿਸ਼ਵਾਸ, ਸਨੇਹ, ਅਮੀਰ ਵਿਰਸੇ ਤੇ ਸੱਭਿਆਚਾਰ ਦਾ ਪ੍ਰਤੀਕ-ਬਾਵਾ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਹਲਕਾ ਲੁਧਿਆਣਾ ਦੱਖਣੀ ਵਿੱਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਕਮੇਟੀ (ਓਬੀਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਨੰਨ੍ਹੀਆਂ ਬੱਚੀਆਂ ਤੋਂ ਰੱਖੜੀ ਬੰਨਵਾਈ ਅਤੇ ਮਿਠਾਈਆਂ ਵੰਡ ਕੇ ਸ਼ਗਨ ਦਿੱਤਾ। ਇਸ ਸਮੇਂ ਅਮਿਤ ਕੁਮਾਰ, ਸ਼ਿਵਾ ਕਾਂਗਰਸੀ ਨੇਤਾ, ਦਲੀਪ ਕੁਮਾਰ, ਜਗਤਾਰ ਸਿੰਘ, ਕੌਸ਼ਲ ਕੁਮਾਰ, ਵਿਜੈ ਕੁਮਾਰ, ਕੁਲਦੀਪ ਕੁਮਾਰ, ਵਰਸ਼ਾ, ਜੋਤੀ, ਪੂਨਮ ਅਤੇ ਚੰਦਰ ਪ੍ਰਕਾਸ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਬਾਵਾ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਵਿਸ਼ਵਾਸ, ਸਨੇਹ, ਅਮੀਰ ਵਿਰਸੇ, ਸਾਡੀ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਇਹ ਤਿਉਹਾਰ ਭੈਣ ਭਰਾ ਦੇ ਰਿਸ਼ਤੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਰਿਸ਼ਤਿਆਂ ਵਿੱਚ ਮਿਠਾਸ ਹੀ ਪਰਿਵਾਰਿਕ ਤੇ ਸਮਾਜਿਕ ਰਿਸ਼ਤਿਆਂ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅੱਜ ਜ਼ਿੰਦਗੀ ਵਿੱਚੋਂ ਕੜੱਤਣ, ਵੈਰ, ਵਿਰੋਧ, ਈਰਖਾ ਦਾ ਤਿਆਗ ਕਰਕੇ ਸਹਿਜ, ਸ਼ਾਂਤੀ, ਸੱਚਾਈ, ਸਪੱਸ਼ਟਤਾ, ਸਾਦਗੀ ਨੂੰ ਜੀਵਨ ਦਾ ਅੰਗ ਬਣਾਈਏ। ਭਾਣਾ ਮੰਨਣ ਦੀ ਜਾਂਚ ਸਿੱਖੀਏ, ਤਾਂ ਹੀ ਜੀਵਨ ਹਰ ਸਮੇਂ ਸਕੂਨ ਵਿੱਚ ਰਹੇਗਾ ਤੇ ਬਹੁਮੁੱਲੀ ਜਿੰਦਗੀ ਅਨੰਦਮਈ ਹੋ ਜਾਵੇਗੀ।ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਦੇ ਯੂਥ ਦਾ ਵਿਸ਼ਵਾਸ ਜਿੱਤਿਆ ਹੈ ਅਤੇ ਉਹ ਅੱਜ ਕਰੋੜਾਂ ਭਾਰਤ ਦੀਆਂ ਬੇਟੀਆਂ ਦੇ ਵਿਸ਼ਵਾਸ ਪਾਤਰ ਬਣੇ ਹਨ ਹੈ। ਉਹਨਾਂ ਕਿਹਾ ਕਿ ਉਹ ਸੱਚਾ ਭਾਰਤੀ ਹੈ। ਸਪੱਸ਼ਟ ਸੋਚ ਦਾ ਮਾਲਕ ਹੈ। ਉਹ ਪਦਵੀ ਦੀ ਨਹੀਂ ਭਾਰਤ ਦੇ ਸਰਬਪੱਖੀ ਵਿਕਾਸ, ਖੁਸ਼ਹਾਲੀ ਤੇ ਭਾਰਤ ਨੂੰ ਦੁਨੀਆਂ ਦਾ ਮੋਹਰੀ ਦੇਸ਼ ਬਣਾਉਣ ਦੀ ਲੜਾਈ ਲੜ ਰਿਹਾ ਹੈ।