ਬੱਬਲੂ ਲੋਪੋਂ ਵੱਲੋਂ ਛਪਾਰ ਰੈਲੀ 'ਚ ਸ਼ਮੂਲੀਅਤ ਲਈ ਕਾਫਲਾ ਰਵਾਨਾ
ਬੱਬਲੂ ਲੋਪੋਂ ਵੱਲੋਂ ਛਪਾਰ ਰੈਲੀ 'ਚ ਸ਼ਮੂਲੀਅਤ ਲਈ ਵੱਡਾ ਕਾਫਲਾ ਰਵਾਨਾ
Publish Date: Sat, 26 Sep 2026 07:30 PM (IST)
Updated Date: Sun, 27 Sep 2026 04:07 AM (IST)
ਪੀ 20 : ਸਮਰਾਲਾ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਛਪਾਰ ਰੈਲ਼ੀ ਲਈ ਪਾਰਟੀ ਦੇ ਕਾਫਲੇ ਨੂੰ ਰਵਾਨਾ ਕਰਦੇ ਹੋਏ।ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਹਲਕਾ ਸਮਰਾਲਾ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਵੱਲੋਂ ਛਪਾਰ ਰੈਲੀ ਵਿੱਚ ਸ਼ਮੂਲੀਅਤ ਲਈ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਵੱਡਾ ਕਾਫਲਾ ਬੱਸਾਂ ਅਤੇ ਕਾਰਾਂ ਰਾਹੀਂ ਰਵਾਨਾ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਲੋਪੋਂ ਨੇ ਕਿਹਾ ਐਤਕੀ ਛਪਾਰ ਦੀ ਕਾਨਫਰੰਸ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਹੋਣ ਵਾਲਾ ਵਿਸ਼ਾਲ ਇਕੱਠ ਵਿਰੋਧੀ ਪਾਰਟੀਆਂ ਨੂੰ ਇਹ ਸਾਬਤ ਕਰੇਗਾ ਕਿ ਪੰਜਾਬ ਦੇ ਲੋਕ ਹੁਣ ਦੂਜੀਆਂ ਸਿਆਸੀ ਪਾਰਟੀਆਂ ਤੋਂ ਬੁਰੀ ਤਰਾਂ ਅੱਕ ਚੁੱਕੇ ਹਨ ਜੋ ਪੰਜਾਬ ਦੀ ਪੰਜਾਬੀਅਤ ਅਤੇ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਅਜਿਹੀ ਪੰਥਕ ਪਾਰਟੀ ਦੀ ਸਰਕਾਰ ਚਾਹੁੰਦੇ ਹਨ ਜੋ ਇਹਨਾਂ ਦੇ ਸਿਧਾਂਤਾਂ ਉੱਤੇ ਪਹਿਰਾ ਦੇ ਕੇ ਪੰਜਾਬੀਆਂ ਨੂੰ ਬਣਦਾ ਇਨਸਾਫ ਦਿਵਾ ਸਕੇ। ਇਸ ਮੌਕੇ ਇਲਾਕੇ ਦੇ ਵੱਖ -ਵੱਖ ਪਿੰਡਾਂ ਤੋਂ ਪੁੱਜੇ ਹੋਏ ਯੂਥ ਆਗੂ ਅਤੇ ਜਥੇਬੰਦੀ ਦੇ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।