ਸਹਿਜੋ ਮਾਜਰਾ ’ਚ ਬਾਬਾ ਸ਼ਾਹ ਸ਼ਰਫ਼ ਦਾ ਮੇਲਾ ਤੇ ਭੰਡਾਰਾ ਕਰਵਾਇਆ ਸਹਿਜੋ ਮਾਜਰਾ ਵਿਖੇ ਬਾਬਾ ਸ਼ਾਹ ਸ਼ਰਫ਼ ਜੀ ਦਾ ਮੇਲਾ ਤੇ ਭੰਡਾਰਾ ਕਰਵਾਇਆ
Publish Date: Sat, 26 Sep 2026 07:26 PM (IST)
Updated Date: Sun, 27 Sep 2026 04:07 AM (IST)
ਪੀ 11: ਮੇਲੇ ਦੌਰਾਨ ਕਲਾਕਾਰ ਗੁਰਬਖ਼ਸ਼ ਸ਼ੌਂਕੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਪੀ 12 : ਪ੍ਰੋਗਰਾਮ ਪੇਸ਼ ਕਰਦਾ ਹੋਇਆ ਗਾਇਕ ਹਰਵਿੰਦਰ ਹੈਰੀ। ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ਼੍ਰੀ ਮਾਛੀਵਾੜਾ ਸਾਹਿਬ : ਨੇੜਲੇ ਪਿੰਡ ਸਹਿਜੋ ਮਾਜਰਾ ਵਿਖੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਵਾਸੀਆਂ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਬਾਬਾ ਸ਼ਾਹ ਸ਼ਰਫ਼ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ ਸ਼ਰਧਾ ਨਾਲ ਕਰਵਾਇਆ ਗਿਆ। ਸਵੇਰ ਸਮੇਂ ਮੁੱਖ ਸੇਵਾਦਾਰ ਬਾਬਾ ਹਰਮੇਸ਼ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨਾਲ ਮਿਲ ਕੇ ਮਜ਼ਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਉਪਰੰਤ ਲੰਗਰ ਦੀ ਸ਼ੁਰੂਆਤ ਕਰਵਾਈ। ਮੇਲੇ ’ਚ ਗਾਇਕ ਗੁਰਬਖ਼ਸ਼ ਸ਼ੌਂਕੀ ਤੇ ਗਾਇਕ ਮੀਤ ਮਲਕੀਤ ਨੇ ਧਾਰਮਿਕ ਗੀਤ ਗਾ ਕੇ ਰੰਗ ਬੰਨਿ੍ਹਆ। ਇਸ ਤੋਂ ਇਲਾਵਾ ਗਾਇਕ ਜੋੜੀ ਮਨਮੋਹਣ ਭੱਟੀ-ਸੀਮਾ ਭੱਟੀ, ਲਾਡੀ ਧਾਲੀਵਾਲ, ਐੱਮ.ਮੀਤ, ਰਣਵੀਰ ਰਾਹੀ, ਅਨਮੋਲ, ਜਰਨੈਲ ਧਾਲੀਵਾਲ, ਬਿੰਦਰ ਕੱਵਾਲ ਹੰਬੋਵਾਲ ਬੇਟ ਆਦਿ ਨੇ ਸੱਭਿਆਚਾਰਕ ਤੇ ਧਾਰਮਿਕ ਗੀਤਾਂ ਰਾਹੀਂ ਮੇਲੇ ਨੂੰ ਯਾਦਗਾਰੀ ਬਣਾਇਆ। ਮੇਲੇ ਵਿਚ ਪੁੱਜੇ ਕਲਾਕਾਰਾਂ ਤੇ ਦਾਨੀ ਸੱਜਣਾਂ ਨੂੰ ਮੁੱਖ ਸੇਵਾਦਾਰ ਬਾਬਾ ਹਰਮੇਸ਼ ਸਿੰਘ, ਪ੍ਰਹਿਲਾਦ ਸਿੰਘ, ਤਾਰਾ ਸਿੰਘ, ਕਰਮ ਸਿੰਘ, ਹਾਕਮ ਸਿੰਘ, ਪਾਲ ਸਿੰਘ, ਗੁਰਦੇਵ ਸਿੰਘ, ਪ੍ਰਹਿਲਾਦ ਸਿੱਧੂ, ਹਰਦੀਪ ਸਿੰਘ, ਰਣਜੀਤ ਸਿੰਘ, ਹਰਿੰਦਰ ਬੈਂਸ, ਸਤਨਾਮ ਸ਼ਿੰਟੂ, ਗੁਰਵੀਰ ਕੰਚਾ, ਹਜ਼ਾਰਾ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਸਨਮਾਨਿਤ ਕੀਤਾ।