- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਖ-ਦਾਨ ਉਦੇਸ਼ ਸਬੰਧੀ ਸ਼ੰਕਰਾ ਅੱਖ ਹਸਪਤਾਲ ਵੱਲੋਂ ਜਾਗਰੂਕਤਾ ਦੌੜ

ਫ਼ੋਟੋ ਨੰਬਰ-26
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਅੱਖ-ਦਾਨ ਪੰਦਰਵਾੜਾ ਨੂੰ ਸਮਰਪਿਤ ਸ਼ੰਕਰਾ ਅੱਖ ਹਸਪਤਾਲ, ਲੁਧਿਆਣਾ ਵੱਲੋਂ ਲਾਇਨਜ਼ ਇੰਟਰਨੈਸ਼ਨਲ ਕਲੱਬ ਦੇ ਸਹਿਯੋਗ ਨਾਲ ਅੱਖ ਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇੱਕ ਪ੍ਰਭਾਵਸ਼ਾਲੀ ਦੌੜ ਕਰਵਾਈ ਗਈ। ਇਸ ਮੌਕੇ ਲਾਇਨਜ਼ ਕਲੱਬ ਦੇ ਸਮੂਹ ਮੈਂਬਰਾਂ ਅਤੇ ਸ਼ੰਕਰਾ ਆਈ ਹਸਪਤਾਲ ਦੀ ਸਮੁੱਚੀ ਟੀਮ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਮਾਜ ਨੂੰ ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ। ਦੌੜ ਵਿੱਚ ਸ਼ਾਮਲ ਦੌੜਾਕਾਂ ਨੇ ਸਮਾਜ ਵਿੱਚ ਅੱਖਾਂ ਦਾਨ ਲਈ ਪ੍ਰੇਰਿਤ ਕਰਦਿਆਂ ਸੰਦੇਸ਼ ਸਾਂਝਾ ਕੀਤਾ ਕਿ ਇੱਕ ਵਿਅਕਤੀ ਦੀਆਂ ਅੱਖਾਂ ਮੌਤ ਤੋਂ ਬਾਅਦ ਵੀ ਕਿਸੇ ਹੋਰ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦੀਆਂ ਹਨ। ਇਸ ਦੌੜ ਦੌਰਾਨ ਇੱਕ ਸਧਾਰਨ ਪਰ ਬਹੁਤ ਹੀ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਗਿਆ ਕਿ ‘ਜਦੋਂ ਅਸੀਂ ਇਸ ਦੁਨੀਆ ਤੋਂ ਚਲੇ ਜਾਈਏ, ਤਾਂ ਸਾਡੀਆਂ ਅੱਖਾਂ ਕਿਸੇ ਹੋਰ ਰਾਹੀਂ ਇਸ ਦੁਨੀਆ ਨੂੰ ਵੇਖਦੀਆਂ ਰਹਿਣ।’
ਇਸ ਮੌਕੇ ਹਸਪਤਾਲ ਦੇ ਸੀਨੀਅਰ ਡਾ. ਮਨਮੀਤ ਸਿੰਘ ਅਤੇ ਲਾਇਨਜ਼ ਕਲੱਬ ਦੇ ਆਗੂਆਂ ਨੇ ਕਿਹਾ ਕਿ ਅੱਖ ਦਾਨ ਇੱਕ ਅਜਿਹਾ ਮਹਾਨ ਦਾਨ ਹੈ ਜੋ ਕਿਸੇ ਦ੍ਰਿਸ਼ਟੀਹੀਨ ਵਿਅਕਤੀ ਨੂੰ ਨਵੀਂ ਜ਼ਿੰਦਗੀ ਤੇ ਦੁਨੀਆ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਅੱਖ ਦਾਨ ਦਾ ਸੰਕਲਪ ਲੈਣ ਅਤੇ ਇਸ ਬਾਰੇ ਆਪਣੇ ਪਰਿਵਾਰਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ।
ਇਹ ਜਾਗਰੂਕਤਾ ਮੁਹਿੰਮ ਲੋਕਾਂ ਨੂੰ ਅੱਖ ਦਾਨ ਲਈ ਪ੍ਰੇਰਿਤ ਕਰਨ ਤੇ ਲੋੜਵੰਦਾਂ ਨੂੰ ਨਜ਼ਰ, ਉਮੀਦ ਅਤੇ ਇੱਕ ਰੌਸ਼ਨ ਭਵਿੱਖ ਦਾ ਅਨਮੋਲ ਤੋਹਫ਼ਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ। ਇਸ ਮੌਕੇ ਲਾਇਨਜ਼ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਅਤੇ ਸ਼ੰਕਰਾ ਹਸਪਤਾਲ ਵਲੋਂ ਡਾ ਰੁਚੀ ਸਿੰਘ, ਡਾ ਨੂਰ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਆਸ਼ੀਸ਼ ਸੈਣੀ, ਅਰਸ਼ ਮਿਸ਼ਰਾ ਅਤੇ ਹਸਪਤਾਲ ਦਾ ਸਮੁੱਚਾ ਸਟਾਫ ਮੌਜੂਦ ਸੀ।