- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਸੱਸ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹਰਜੀਤ ਕੌਰ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੀ ਧੀ ਦੀ ਛੇ ਸਾਲ ਦੀ ਬੱਚੀ ਵੀ ਹੈ। ਪਰਮਜੀਤ ਕੌਰ ਅਨੁਸਾਰ, ਗੁਰਵਿੰਦਰ ਕੁਝ ਸਾਲ ਪਹਿਲਾਂ ਇੱਕ ਔਰਤ ਦੇ ਕਤਲ ਦੇ ਮਾਮਲੇ ’ਚ ਚਾਰ ਸਾਲ ਜੇਲ੍ਹ ਵਿੱਚ ਰਿਹਾ ਸੀ। ਅਪ੍ਰੈਲ ਵਿੱਚ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਸਹੁਰੇ ਘਰ ਹੀ ਰਹਿਣ ਲੱਗ ਪਿਆ। ਕੁਝ ਸਮੇਂ ਬਾਅਦ ਉਸਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ।

ਹਰਜੀਤ ਕੌਰ ਮੁਤਾਬਕ, ਉਸਦਾ ਪਤੀ ਰੋਜ਼ਾਨਾ ਨਸ਼ੇ ਦੇ ਕੈਪਸੂਲ ਖ਼ਰੀਦਣ ਲਈ 500 ਰੁਪਏ ਮੰਗਦਾ ਸੀ। 10 ਅਗਸਤ ਨੂੰ ਉਸਨੇ ਨਸ਼ੇ ਲਈ 30 ਹਜ਼ਾਰ ਰੁਪਏ ਦੀ ਮੰਗ ਕੀਤੀ। ਪਰਿਵਾਰ ਨੇ ਇੰਨੀ ਵੱਡੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ ਅਤੇ ਘਰ ਵਿੱਚ ਕਲੇਸ਼ ਕਰਨ ਲੱਗਾ।
ਪਰਿਵਾਰ ਅਨੁਸਾਰ, 2 ਸਤੰਬਰ ਨੂੰ ਗੁਰਵਿੰਦਰ ਨੇ ਘਰ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਭਾਰੀ ਸਰੀਆ ਲੈ ਕੇ ਪਤਨੀ ਅਤੇ ਸੱਸ 'ਤੇ ਹਮਲਾ ਕਰ ਦਿੱਤਾ। ਹਮਲੇ ’ਚ ਹਰਜੀਤ ਕੌਰ ਦੀ ਛਾਤੀ ਅਤੇ ਬਾਂਹ 'ਤੇ ਗੰਭੀਰ ਸੱਟਾਂ ਆਈਆਂ। ਬਚਾਅ ਕਰਨ ਪਹੁੰਚੀ ਸੱਸ 'ਤੇ ਵੀ ਉਸਨੇ ਹਮਲਾ ਕੀਤਾ।
ਘਟਨਾ ਦੀ CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਸਪੱਸ਼ਟ ਹੋ ਗਿਆ ਹੈ। ਫੁਟੇਜ ਵਿੱਚ ਨੌਜਵਾਨ ਕਾਰ ਵਿੱਚੋਂ ਨਿਕਲ ਕੇ ਹੱਥ ਵਿੱਚ ਸਰੀਆ ਲੈ ਕੇ ਘਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਉਹ ਪਤਨੀ 'ਤੇ ਕਈ ਵਾਰ ਵਾਰ ਕਰਦਾ ਹੈ। ਵਿਚ-ਬਚਾਅ ਕਰਨ ਆਈ ਸੱਸ ਨਾਲ ਵੀ ਮਾਰਕੁੱਟ ਕੀਤੀ ਗਈ। ਪਰਿਵਾਰ ਨੇ ਸੀ.ਸੀ.ਟੀ.ਵੀ. ਫੁਟੇਜ ਪੁਲਿਸ ਨੂੰ ਸੌਂਪ ਕੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।