ਨਾਬਾਲਗ ਵਿਦਿਆਰਥਣ ਨਾਲ ਦਰਿੰਦਗੀ: ਤਸਵੀਰਾਂ ਵਾਇਰਲ ਕਰਨ ਤੋਂ ਦੁਖੀ ਪੀੜਤਾ ਦੀ ਹੱਡਬੀਤੀ ਸੁਣ ਪਰਿਵਾਰ ਦੇ ਉੱਡੇ ਹੋਸ਼, 2 'ਤੇ ਮੁਕੱਦਮਾ ਦਰਜ
ਮੁਲਜ਼ਮਾਂ ਤੋਂ ਤੰਗ ਆਈ ਨਾਬਾਲਗ ਨੇ ਜਦੋਂ ਇਹ ਸਾਰੀ ਗੱਲ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Fri, 18 Sep 2026 12:52 PM (IST)
Updated Date: Fri, 18 Sep 2026 12:57 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਥਾਣਾ ਡਿਵੀਜ਼ਨ ਨੰਬਰ ਸੱਤ ਦੇ ਅਧੀਨ ਆਉਂਦੇ ਇਲਾਕੇ ਦੀ ਰਹਿਣ ਵਾਲੀ 16 ਸਾਲਾ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਅਤੇ ਬਾਅਦ ਵਿੱਚ ਆਪਣੇ ਸਾਥੀ ਨਾਲ ਮਿਲ ਕੇ ਉਸ ਦੀਆਂ ਤਸਵੀਰਾਂ ਜਨਤਕ ਕਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮੁਲਜ਼ਮਾਂ ਤੋਂ ਤੰਗ ਆਈ ਨਾਬਾਲਗ ਨੇ ਜਦੋਂ ਇਹ ਸਾਰੀ ਗੱਲ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਨਾਬਾਲਗ ਨੇ ਦੋਸ਼ ਲਾਇਆ ਕਿ ਰਾਜਬੀਰ ਸਿੰਘ ਉਰਫ਼ ਸੂਰਜ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਰਾਜਬੀਰ ਸਿੰਘ ਨੇ ਆਪਣੇ ਸਾਥੀ ਸ਼ਿਵਮ ਨਾਲ ਮਿਲ ਕੇ ਨਾਬਾਲਗ ਦੀਆਂ ਤਸਵੀਰਾਂ ਜਨਤਕ ਕਰਨ ਦੀ ਧਮਕੀ ਦਿੱਤੀ। ਧਮਕੀ ਕਾਰਨ ਨਾਬਾਲਗ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ।
ਜਦੋਂ ਨਾਬਾਲਗ ਨੇ ਆਪਣੇ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਰਾਜਬੀਰ ਸਿੰਘ ਉਰਫ਼ ਸੂਰਜ, ਵਾਸੀ ਮੁਹੱਲਾ ਬਾਬਾ ਜੀਵਨ ਸਿੰਘ ਨਗਰ, ਤਾਜਪੁਰ ਰੋਡ ਅਤੇ ਸ਼ਿਵਮ, ਵਾਸੀ ਭੋਲਾ ਕਲੋਨੀ, ਤਾਜਪੁਰ ਰੋਡ ਨੂੰ ਮੁਲਜ਼ਮ ਨਾਮਜ਼ਦ ਕਰਦਿਆਂ ਮੁਕੱਦਮਾ ਦਰਜ ਕਰ ਲਿਆ। ਪੁਲਿਸ ਵੱਲੋਂ ਨਾਬਾਲਗ ਦੇ ਬਿਆਨਾਂ ਸਮੇਤ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ।