- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਯੋਗ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ

ਪੀ 01 : ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ ਨੂੰ ਸੋਨੇ ਦੀ ਮੁੰਦਰੀ ਨਾਲ਼ ਸਨਮਾਨਿਤ ਕਰਦੇ ਹੋਏ ਸੀ. ਮੀਤ ਪ੍ਰਧਾਨ ਪ੍ਰਿੰ. ਸੰਜੀਵ ਮੋਦਗਿੱਲ, ਡਾ. ਕਾਲੀਆ, ਪਾਲਾ ਅਤੇ ਸਮੂਹ ਮੈਂਬਰ।
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ
ਮਲੌਦ : ਜ਼ਿਲ੍ਹੇ ਦੇ ਉੱਘੇ ਸੋਸ਼ਲ ਆਗੂ ਇੰਜੀ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ ਬਤੌਰ ਅਸਿਸਟੈਂਟ ਡਾਇਰੈਕਟਰ ਜ਼ਿਲ੍ਹਾ ਉਦਯੋਗ ਕੇਂਦਰ ਜ਼ਿਲ੍ਹਾ ਮਾਲੇਰਕੋਟਲਾ/ਜ਼ਿਲ੍ਹਾ ਸੰਗਰੂਰ ਤੋਂ ਆਪਣੀਆਂ 27 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ ਸਨ। ਉਹ ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ, ਜ਼ਿਲ੍ਹਾ ਉਦਯੋਗ ਕੇਂਦਰ ਮਾਲੇਰਕੋਟਲਾ/ਸੰਗਰੂਰ, ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਵਿਖੇ 22 ਸਾਲ ਬਤੌਰ ਬਲਾਕ ਪ੍ਰਸਾਰ ਅਫ਼ਸਰ ਅਤੇ ਮਾਈਨਿੰਗ ਇੰਸਪੈਕਟਰ ਰਹੇ। ਇਸ ਤੋਂ ਇਲਾਵਾ ਪਿਛਲੇ 27 ਸਾਲ ਤੋਂ ਲਗਾਤਾਰ ਜ਼ਿਲ੍ਹੇ ਦੇ ਅਹਿਮ ਨਾਮੀ ਸੋਸ਼ਲ ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਦੇ ਪ੍ਰਧਾਨ ਚਲੇ ਆ ਰਹੇ ਹਨ। ਉਹ ਸਾਹਿਤ ਸਭਾ ਮਲੌਦ ਦੇ ਪ੍ਰਧਾਨ, ਵਿਰਸਾ ਪੰਜਾਬ ਦਾ ਸੱਭਿਆਚਾਰਕ ਕਲੱਬ ਮਲੌਦ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸੇ ਖੁਸ਼ੀ ਵਿਚ ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੰਜੀਵ ਮੋਦਗਿੱਲ, ਡਾਕਟਰ ਕਰਨੈਲ ਸਿੰਘ ਕਾਲੀਆ, ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡਾ. ਬਲਜਿੰਦਰਪਾਲ ਸਿੰਘ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਐੱਸ.ਡੀ.ਓ ਦਵਿੰਦਰ ਸਿੰਘ ਬੇਰ ਖ਼ੁਰਦ, ਸੁਖਵਿੰਦਰ ਸਿੰਘ ਦੌਲਤਪੁਰ, ਲਾਭ ਸਿੰਘ ਜਲਾਜਣ, ਠੇਕੇਦਾਰ ਅਵਤਾਰ ਸਿੰਘ ਸਿਆੜ, ਬਹਾਬਜੀਤ ਗਿੱਲ, ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਆਦਿ ਕਲੱਬ ਮੈਂਬਰਾ ਵਲੋਂ ਸੋਨੇ ਦੀ ਮੁੰਦਰੀ, ਸ਼ਾਲ, ਲੋਈ ਤੇ ਹੋਰ ਵਸਤਾਂ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੰਜੀਵ ਮੋਦਗਿੱਲ, ਕੌਂਸਲਰ ਰਛਪਾਲ ਸਿੰਘ ਪਾਲਾ ਅਤੇ ਡਾ. ਕਰਨੈਲ ਸਿੰਘ ਕਾਲੀਆ ਨੇ ਕਿਹਾ ਕਿ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ ਵਲੋਂ ਸਰਕਾਰੀ ਅਧਿਕਾਰੀ ਵਜੋ ਅਤੇ ਸਮਾਜ ਸੇਵੀ ਕਾਰਜਾਂ ਦੀ ਵੱਡੀ ਲੜੀ ਵਜੋਂ ਦੋਵੇਂ ਸੇਵਾਵਾਂ ਬਹੁਤ ਹੀ ਪਾਰਦਰਸ਼ੀ, ਇਮਾਨਦਾਰੀ, ਦਿੜਤਾ ਅਤੇ ਧੜੱਲੇਦਾਰੀ ਨਾਲ਼ ਨਿਭਾਈਆਂ ਗਈਆਂ ਜਿਸ ਸਦਕਾ ਸਮਾਜ ਵਿਚ ਉਨ੍ਹਾਂ ਨੂੰ ਅਥਾਹ ਮਾਣ ਸਤਿਕਾਰ ਦਿੱਤਾ ਗਿਆ ਹੈ। ਇਸ ਮੌਕੇ ਸਾਬਕਾ ਜਿਲ੍ਹਾ ਸ਼ੈਸ਼ਨ ਜੱਜ ਰਾਜਿੰਦਰ ਸਿੰਘ ਰਾਏ ਲਸਾੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ.ਰਘਵੀਰ ਸਿੰਘ ਸਹਾਰਨ ਮਾਜਰਾ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਵਾਧੂ ਚਾਰਜ ਏ.ਡੀ.ਸੀ) ਜਸਵੰਤ ਸਿੰਘ ਬੜੈਚ, ਸੂਬਾ ਜਨਰਲ ਸਕੱਤਰ ਭਾਜਪਾ ਬਿਕਰਮਜੀਤ ਸਿੰਘ ਚੀਮਾ, ਸੀਨੀਅਰ ਨੇਤਾ ਪ੍ਰੋ.ਭੁਪਿੰਦਰ ਸਿੰਘ ਚੀਮਾ, ਪੰਜਾਬ ਰਾਜ ਖ਼ੁਰਾਕ ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਜੱਸੀ ਸੇਖੋਂ, ਹਲਕਾ ਇੰਚਾਰਜ ਜਥੇ.ਮਨਜੀਤ ਸਿੰਘ ਮਦਨੀਪੁਰ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ, ਸੰਤ ਸਰਬਜੋਤ ਸਿੰਘ ਡਾਂਗੋ, ਸੰਤ ਸੁਖਦੇਵ ਸਿੰਘ ਬੇਰ ਕਲਾਂ, ਭਾਈ ਮਨਪ੍ਰੀਤ ਸਿੰਘ ਗੁਰਦੁਆਰਾ ਸ਼ਹੀਦ ਸਿੰਘਾਂ ਕੁੱਪ ਕਲਾਂ, ਮਾ.ਮਲਕੀਤ ਸਿੰਘ ਸਹਾਰਨ ਮਾਜਰਾ, ਚੇਅਰਮੈਨ ਵਿੱਕੀ ਬੇਰ ਕਲਾਂ, ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਪੱਤਰਕਾਰ ਕੁਲਵਿੰਦਰ ਸਿੰਘ ਡਾਂਗੋ, ਅਸਿਸਟੈਂਟ ਇੰਜੀਨੀਅਰ ਅਨਮੋਲਪ੍ਰੀਤ ਸਿੰਘ ਸਰੋਏ, ਦੀਪਾ ਸੋਢੀ ਸੇਖਾ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਰਵਿੰਦਰ ਰੇਸ਼ਮ, ਨੰਬਰਦਾਰ ਕੁਲਦੀਪ ਸਿੰਘ ਲਵਲੀ, ਮਾ.ਰਾਜ ਸਿੰਘ, ਹਰਕਰਨ ਸਿੰਘ ਪਿੰਕਾ ਸਮੇਤ ਬਹੁਤ ਵੱਡੀ ਗਿਣਤੀ ਵਿਚ ਸਨੇਹੀਆਂ ਤੇ ਰਾਜਸੀ ਆਗੂਆਂ ਵਲੋਂ ਇੰਜ. ਸਹਾਰਨ ਮਾਜਰਾ ਨੂੰ ਸਨਮਾਨ ਦਿੰਦਿਆਂ ਵਧਾਈ ਦਿੱਤੀ।