ਖਾਕੀ ਹੋਈ ਦਾਗਦਾਰ : ASI ਨੇ ਸ਼ਿਵਸੈਨਾ ਆਗੂ ਦੇ ਘਰ ਖੁਦ ਲੁਕਾਇਆ ਨਸ਼ਾ, CCTV 'ਚ ਕੈਦ ਹੋਈ ਕਰਤੂਤ; ਕੀਤਾ ਗਿਆ ਮੁਅੱਤਲ
ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ’ਚ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਖੰਨਾ ’ਚ ਸ਼ਿਵਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਦੇ ਘਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ’ਚ ਸੀਆਈਏ ਸਟਾਫ ਦਾ ਏਐੱਸਆਈ ਸੁਖਦੇਵ ਸਿੰਘ ਕਥਿਤ ਤੌਰ ’ਤੇ ਬੈੱਡ ਦੇ ਗੱਦੇ ਹੇਠ ਨਸ਼ੀਲਾ ਪਦਾਰਥ ਲੁਕਾਉਂਦਾ ਦਿਖਾਈ ਦੇ ਰਿਹਾ ਹੈ। ਫੁਟੇਜ ਸਾਹਮਣੇ ਆਉਣ ਮਗਰੋਂ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਏਐੱਸਆਈ ਨੂੰ ਮੁਅੱਤਲ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਲਈ ਐੱਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਗਈ ਹੈ। ਹਿਰਾਸਤ ’ਚ ਲਏ ਮਹੰਤ ਕਸ਼ਮੀਰ ਗਿਰੀ ਨੂੰ ਫਿਲਹਾਲ ਰਿਹਾਅ ਕਰ ਦਿੱਤਾ ਗਿਆ ਹ
Publish Date: Tue, 03 Nov 2026 08:48 AM (IST)
Updated Date: Tue, 03 Nov 2026 08:49 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ’ਚ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਖੰਨਾ ’ਚ ਸ਼ਿਵਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਦੇ ਘਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ’ਚ ਸੀਆਈਏ ਸਟਾਫ ਦਾ ਏਐੱਸਆਈ ਸੁਖਦੇਵ ਸਿੰਘ ਕਥਿਤ ਤੌਰ ’ਤੇ ਬੈੱਡ ਦੇ ਗੱਦੇ ਹੇਠ ਨਸ਼ੀਲਾ ਪਦਾਰਥ ਲੁਕਾਉਂਦਾ ਦਿਖਾਈ ਦੇ ਰਿਹਾ ਹੈ।
ਫੁਟੇਜ ਸਾਹਮਣੇ ਆਉਣ ਮਗਰੋਂ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਏਐੱਸਆਈ ਨੂੰ ਮੁਅੱਤਲ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਲਈ ਐੱਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਗਈ ਹੈ। ਹਿਰਾਸਤ ’ਚ ਲਏ ਮਹੰਤ ਕਸ਼ਮੀਰ ਗਿਰੀ ਨੂੰ ਫਿਲਹਾਲ ਰਿਹਾਅ ਕਰ ਦਿੱਤਾ ਗਿਆ ਹੈ।
ਫੁਟੇਜ ਅਨੁਸਾਰ, ਸਿਵਲ ਕੱਪੜਿਆਂ ’ਚ ਆਇਆ ਏਐੱਸਆਈ ਮਹੰਤ ਦੇ ਕਮਰੇ ’ਚ ਇਕੱਲਾ ਜਾਂਦਾ ਹੈ ਅਤੇ ਜੇਬ ’ਚੋਂ ਕੱਢੀ ਵਸਤੂ ਗੱਦੇ ਹੇਠ ਰੱਖਦਾ ਦਿਖਾਈ ਦਿੰਦਾ ਹੈ। ਕੁਝ ਸਮੇਂ ਬਾਅਦ ਪੁਲਿਸ ਟੀਮ ਕਮਰੇ ਦੀ ਤਲਾਸ਼ੀ ਲੈਂਦੀ ਹੈ। ਪੁਲਿਸ ਨੇ ਉੱਥੋਂ 30 ਗ੍ਰਾਮ ਹੈਰੋਇਨ ਮਿਲਣ ਦਾ ਦਾਅਵਾ ਕੀਤਾ ਸੀ। ਇਹ ਛਾਪਾ ਮਹੰਤ ਦੇ ਡਰਾਈਵਰ ਗੁਰਜੰਟ ਸਿੰਘ ਉਰਫ਼ ਜੰਟਾ ਦੀ 7.5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰੀ ਮਗਰੋਂ ਮਾਰਿਆ ਗਿਆ ਸੀ।