ਆਸ਼ਾ ਵਰਕਰਜ਼ ਤੇ ਫੈਸੀਲਿਟੇਟਰਜ਼ ਮੋਰਚਾ 9 ਤੋਂ ਲਾਵੇਗਾ ਪੱਕਾ ਧਰਨਾ
ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ ਮੋਰਚਾ 9 ਤੋਂ ਲਾਵੇਗਾ ਪੱਕਾ ਧਰਨਾ
Publish Date: Wed, 01 Apr 2026 09:37 PM (IST)
Updated Date: Thu, 02 Apr 2026 04:14 AM (IST)

ਫੋਟੋ- 26 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਆਸ਼ਾ ਵਰਕਰਜ਼ ਤੇ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਮਾਨਸਾ ਦੀ ਅਗਵਾਈ ਹੇਠ ਹੋਈ। ਸੂਬਾਈ ਆਗੂ ਬਲਵੀਰ ਕੌਰ ਗਿੱਲ ਲੁਧਿਆਣਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਵੱਖ ਵੱਖ-ਵੱਖ ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ ਜਥੇਬੰਦੀਆਂ ਦੀਆਂ ਚਾਰ ਕਨਵੀਨਰਾਂ ਅਮਰਜੀਤ ਕੌਰ ਰਣ ਸਿੰਘ ਵਾਲਾ, ਰਾਣੋ ਖੇੜੀ ਗਿੱਲਾਂ, ਹਰਿੰਦਰ ਕੌਰ ਸ਼ਤਰਾਣਾ ਅਤੇ ਸੰਤੋਸ਼ ਕੁਮਾਰੀ ਫਿਰੋਜ਼ਪੁਰ ਸ਼ਾਮਿਲ ਹੋਈਆਂ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸੀਲਿਟੇਟਰਜ਼ ਪ੍ਰਤੀ ਅਪਣਾਏ ਗਏ ਨਾ ਪੱਖੀ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਚਾਰ ਸਾਲਾਂ ਦੌਰਾਨ ਉਨ੍ਹਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਅਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਬੰਦੀ ਨਾਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਸਗੋਂ ਚੋਣਾਂ ਤੋਂ ਪਹਿਲਾਂ ਆਪ ਨੇ ਜੋ ਜਥੇਬੰਦੀ ਨਾਲ ਵਾਅਦੇ ਕੀਤੇ ਸਨ, ਇੱਕ ਵੀ ਪੂਰਾ ਨਹੀ ਕੀਤਾ। ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਅਤੇ ਜਦੋਂ ਤੱਕ ਉਨ੍ਹਾਂ ਦੀ ਉਜਰਤ 28 ਹਜ਼ਾਰ ਰੁਪਏ ਨਹੀਂ ਕੀਤੀ ਜਾਂਦੀ ਉਦੋਂ ਤਤੱਕ ਡੀ ਸੀ ਰੇਟ ਦਿੱਤਾ ਜਾਵੇ, ਸੇਵਾ ਮੁਕਤ ਵਰਕਰਾਂ ਨੂੰ ਹਰਿਆਣਾ ਦੀ ਤਰਜ ‘ਤੇ ਸਹਾਇਤਾ ਫੰਡ 5 ਲੱਖ ਰੁਪਏ ਦਿੱਤੇ ਜਾਣ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ, ਚੋਣਾਂ ਤੋ ਪਹਿਲਾਂ ਕੀਤਾ ਵਾਅਦੇ ਅਨੁਸਾਰ ਅਨਰੇਰੀਅਨ ਫੰਡਾਂ ਵਿੱਚੋਂ ਫਿੱਕਸ ਭੱਤਾ 2500 ਰੁਪਏ ਨੂੰ ਦੁਗਣਾ ਕੀਤਾ ਜਾਵੇ, ਫੈਸੀਲਿਟੇਟਰਜ ਦਾ ਟੂਰ ਮਨੀ ਪੰਜ ਸੌ ਰੁਪਏ ਕੀਤਾ ਜਾਵੇ, ਕਲਾਸ ਫੋਰ ਦੀ ਹਰ ਕੈਟਾਗਿਰੀ ਵਿੱਚ ਭਰਤੀ ਕਰਨ ਸਮੇਂ ਸੀਨੀਆਰਤਾ ਸੂਚੀ ਅਨੁਸਾਰ 10 ਫ਼ੀਸਦੀ ਕੋਟਾ ਰਾਖਵਾਂ ਕੀਤਾ ਜਾਵੇ। ਇਸ ਮੌਕੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨਾਲ ਪੈਨਲ ਮੀਟਿੰਗ ਰਾਹੀਂ ਮਸਲੇ ਹੱਲ ਨਹੀਂ ਕੀਤੇ ਜਾਂਦੇ ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਭਰ ਦੀਆਂ ਸੈਂਕੜੇ ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ 9 ਅਪ੍ਰੈਲ ਤੋਂ ਧੂਰੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਕੇ ਬੈਠਣਗੀਆਂ। ਇਸ ਮੌਕੇ ਮੀਟਿੰਗ ਵਿੱਚ ਹਰਦੀਪ ਕੌਰ ਭੁਰਥਲਾ ਮਲੇਰਕੋਟਲਾ, ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ, ਨੀਲਮ ਰਾਣੀ ਫਾਜ਼ਿਲਕਾ, ਕਮਲਪ੍ਰੀਤ ਕੌਰ ਫਤਿਹਗੜ੍ਹ ਸਾਹਿਬ, ਸ਼ਿੰਦਰਪਾਲ ਕੌਰ ਮੋਗਾ, ਨਿੰਦਰ ਕੌਰ ਮੋਗਾ, ਕੁਲਵੰਤ ਕੌਰ ਬਲਾਕ ਮੀਆਂ ਵਿੰਡ ਸਕੱਤਰ, ਹਰਸਿਮਰਤ ਕੌਰ ਮੀਆਂ ਵਿੰਡ, ਰੁਪਿੰਦਰ ਕੌਰ ਸੰਗਰੂਰ ਅਤੇ ਕਿਰਨ ਬਾਲਾ ਫਾਜ਼ਿਲਕਾ ਆਦਿ ਆਗੂ ਮੌਜੂਦ ਸਨ।